ਫਗਵਾੜਾ ਦੇ ਪਿੰਡ ਪੰਡਵਾ ’ਚ ਨੌਜਵਾਨਾਂ ਵੱਲੋਂ ਫਾਇਰਿੰਗ

ਫਗਵਾੜਾ (ਸਮਾਜ ਵੀਕਲੀ)  : ਇਥੋਂ ਨਜ਼ਦੀਕੀ ਪਿੰਡ ਪੰਡਵਾ ਵਿੱਚ ਕੁੱਝ ਬੰਦਿਆਂ ਨੇ ਪਿੰਡ ਦੇ ਹੀ ਵਾਸੀ ਉੱਤੇ ਫਾਇਰਿੰਗ ਕੀਤੀ। ਪੀੜਤ ਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਬਣ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਾਹਰ ਬੈਠੇ ਸਨ ਤਾਂ ਇੰਨੇ ਨੂੰ ਕੁਝ ਵਿਅਕਤੀ ਮੋਟਰਸਾਈਕਲ ਉਤੇ ਆਏ ਜਿਨ੍ਹਾਂ ਆਉਂਦਿਆਂ ਹੀ ਫਾਇਰਿੰਗ ਕਰ ਦਿੱਤੀ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ। ਐੱਸਐੱਚਓ ਸਤਨਾਮਪੁਰਾ ਜਤਿੰਦਰ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰ ਪਿੰਡ ਦੇ ਹੀ ਹਨ ਤੇ ਉਹ ਇਧਰ ਗੇੜੀ ਮਾਰਨ ਆਏ ਸਨ, ਜਿਸ ਦੌਰਾਨ ਉਨ੍ਹਾਂ ਇਹ ਫਾਇਰਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly