ਕਯਾ ਬਾਤਾਂ ਨੇ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਕਯਾ ਬਾਤਾਂ ਨੇ ਮੇਰੇ ਪੰਜਾਬ ਦੀਆਂ,
ਸੋਹਣੀਆਂ ਗਾਥਾਂ ਨੇ ਦੇਸ਼ ਪੰਜਾਬ ਦੀਆਂ।
ਕਯਾ ਬਾਤਾਂ….
ਇੱਥੇ ਕੁੜੀਆਂ ਗਿੱਧਾ ਪਾਉਂਦੀਆਂ,
ਖੇਤੀ ਫ਼ਸਲਾਂ ਨੇ ਲਹਿਰਾਉਂਦੀਆਂ।
ਕਯਾ ਪ੍ਰਭਾਤਾਂ ਨੇ ਪੰਜਾਬ ਦੀਆਂ।
ਕਯਾ ਬਾਤਾਂ…..
ਇੱਥੇ ਗਰਮੀ ਪੈਂਦੀ ਰੱਜ ਕੇ,
ਤੇ ਸਰਦੀ ਵੀ ਆਉਂਦੀ ਗੱਜ ਕੇ।
ਕਯਾ ਬਰਸਾਤਾਂ ਨੇ ਪੰਜਾਬ ਦੀਆਂ।
ਕਯਾ ਬਾਤਾਂ….
ਇੱਥੇ ਛੇ-ਛੇ ਫੁੱਟ ਦੇ ਨੌਜੁਆਨ,
ਇੱਥੇ ਕੁੜੀਆਂ ਦੀ ਵੱਖਰੀ ਸ਼ਾਨ।
ਕਯਾ ਸੌਗਾਤਾਂ ਨੇ ਪੰਜਾਬ ਦੀਆਂ
ਕਯਾ ਬਾਤਾਂ….
ਇੱਥੇ ਨਦੀਆਂ ਗੀਤ ਗਾਉਂਦੀਆਂ ਨੇ,
ਇੱਥੇ ਨਾਨੀਆਂ ਬਾਤਾਂ ਸੁਣਾਉਂਦੀਆਂ ਨੇ।
ਕਯਾ ਦਿਨ-ਰਾਤਾਂ ਨੇ ਪੰਜਾਬ ਦੀਆਂ।
ਕਯਾ ਬਾਤਾਂ…..
ਇੱਥੇ ਭੈਣਾਂ ਕਿੱਕਲੀ ਖੇਡਦੀਆਂ,
ਕਦੇ ਆ ਵੀਰੇ ਨੂੰ ਛੇੜਦੀਆਂ।
ਕਯਾ ਸ਼ੁਰੂਆਤਾਂ ਨੇ ਪੰਜਾਬ ਦੀਆਂ।
ਕਯਾ ਬਾਤਾਂ….
ਇੱਥੇ ਰਾਂਝਿਆਂ ਨੇ ਰੰਗ ਲਾਏ ਨੇ,
ਇਥੇ ਬੁੱਲਿਆਂ ਇਸ਼ਕ ਕਮਾਏ ਨੇ।
ਕਯਾ ਚਾਹਤਾਂ ਨੇ ਪੰਜਾਬ ਦੀਆਂ।
ਕਯਾ ਬਾਤਾਂ…

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly