ਅਮਰੀਕਾ ਵੱਲੋਂ ਉਤਰੀ ਕੋਰੀਆ ਨੂੰ ਮਿਜ਼ਾਈਲ ਪ੍ਰੀਖਣ ਬੰਦ ਕਰਨ ਦੀ ਅਪੀਲ

US Embassy in Moscow, Russia

ਸਿਓਲ (ਸਮਾਜ ਵੀਕਲੀ):ਇੱਕ ਸੀਨੀਅਰ ਅਮਰੀਕੀ ਸਫ਼ੀਰ ਨੇ ਉਤਰੀ ਕੋਰੀਆ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਮਿਜ਼ਾਈਲਾਂ ਦੇ ਪ੍ਰੀਖਣ ਤੋਂ ਗੁਰੇਜ਼ ਕਰੇ ਅਤੇ ਦੋਵਾਂ ਮੁਲਕਾਂ ਦਰਮਿਆਨ ਬੰਦ ਪਈ ਪ੍ਰਮਾਣੂ ਕੂਟਨੀਤਕ ਗੱਲਬਾਤ ਨੂੰ ਮੁੜ ਸ਼ੁਰੂ ਕਰੇ। ਅਮਰੀਕਾ ਨੇ ਇਹ ਅਪੀਲ ਅਜਿਹੇ ਮੌਕੇ ਕੀਤੀ ਹੈ, ਜਦੋਂ ਉਤਰੀ ਕੋਰੀਆ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਪਹਿਲੀ ਜਲਦੋਜ਼ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਕਿਮ ਨੇ ਦੱਸਿਆ, ‘‘ਅਸੀਂ ਕੋਰੀਆ ਦੇ ਜਮਹੂਰੀ ਲੋਕ ਗਣਰਾਜ (ਡੀਪੀਆਰਕੇ) ਨੂੰ ਇਨ੍ਹਾਂ ਭੜਕਾਊ ਅਤੇ ਅਸਥਿਰ ਕਰਨ ਵਾਲੀਆਂ ਕਾਰਵਾਈਆਂ ਨੂੰ ਰੋਕ ਕੇ ਸੰਵਾਦ ਦਾ ਅਮਲ ਸ਼ੁਰੂ ਕਰਨ ਲਈ ਕਿਹਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਬਿਨਾਂ ਸ਼ਰਤ ਡੀਪੀਆਰਕੇ ਨਾਲ ਮਿਲਣ ਲਈ ਤਿਆਰ ਹਾਂ ਤੇ ਅਸੀਂ ਸਾਫ਼ ਕਰ ਦਿੱਤਾ ਹੈ ਕਿ ਸਾਡੇ ਮਨ ਵਿੱਚ ਡੀਪੀਆਰਕੇ ਪ੍ਰਤੀ ਵਿਰੋਧ ਦੀ ਕੋਈ ਵੀ ਭਾਵਨਾ ਨਹੀਂ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈਟੀਬੀਪੀ ਦੀਆਂ ਨਵੀਆਂ ਬਟਾਲੀਅਨਾਂ ਨੂੰ ਮਨਜ਼ੂਰੀ ਆਖ਼ਰੀ ਗੇੜ ’ਚ
Next articleਸਵਾਰਥੀ ਲੋਕ ਬੰਗਲਾਦੇਸ਼ ਦਾ ਅਕਸ ਖ਼ਰਾਬ ਕਰ ਰਹੇ ਨੇ: ਹਸੀਨਾ