ਯੂਐੱਨ ਨੇ ਮਿਆਂਮਾਰ ’ਚ ਫੌਜੀ ਤਖ਼ਤਾ ਪਲਟ ਖ਼ਿਲਾਫ਼ ਮਤਾ ਪਾਸ ਕੀਤਾ, ਭਾਰਤ ਨੇ ਵੋਟਿੰਗ ’ਚ ਹਿੱਸਾ ਨਾ ਲਿਆ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਸੰਯੁਕਤ ਰਾਸ਼ਟਰ ਮਹਾਸਭਾ ਨੇ ਅਸਧਾਰਨ ਕਦਮ ਚੁੱਕਦਿਆਂ ਮਿਆਂਮਾਰ ਵਿਚ ਫੌਜੀ ਤਖ਼ਤਾ ਪਲਟ ਦੀ ਨਿੰਦਾ ਕੀਤੀ ਹੈ ਅਤੇ ਵਿਸ਼ਵਵਿਆਪੀ ਰੋਸ ਜ਼ਾਹਰ ਕਰਦਿਆਂ ਮਤਾ ਪਾਸ ਕਰਕੇ ਫੌਜੀ ਸਰਕਾਰ ਖ਼ਿਲਾਫ ਹਥਿਆਰਾਂ ਦੀ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਜਮਹੂਰੀਅਤ ਦੀ ਬਹਾਲੀ ਦੀ ਮੰਗ ਕੀਤੀ ਗਈ ਹੈ। ਭਾਰਤ ਸਮੇਤ 35 ਦੇਸ਼ਾਂ ਨੇ ਇਨ੍ਹਾਂ ਮਤਿਆਂ ‘ਤੇ ਵੋਟਾਂ ਦੌਰਾਨ ਹਿੱਸਾ ਨਹੀਂ ਲਿਆ। ਭਾਰਤ ਦਾ ਕਹਿਣਾ ਹੈ ਕਿ ਖਰੜਾ ਪ੍ਰਸਤਾਵ ਉਸ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਮਿਆਂਮਾਰ ਵਿੱਚ ਸਥਿਤੀ ਖਰੜਾ ਪ੍ਰਸਤਾਵ ਨੂੰ ਪਾਸ ਕੀਤਾ। ਇਸ ਦੇ ਹੱਕ ਵਿੱਚ 119 ਮੁਲਕਾਂ ਨੇ ਵੋਟ ਪਾਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly