ਯੂਕਰੇਨ

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

ਰਸ਼ਿਆ  ਨੇ ਜੰਗਾਂ ਲੜ  ਲੜ  ਕੇ
ਨਾਜ਼ੀਆਂ ਕੋਲੋਂ ਆਜਾਦ ਕਰਾਇਆ
ਆਜ਼ਾਦ ਮੁਲਕ ਦਾ ਦਰਜਾ ਦਿੱਤਾ
ਨਹੀਂ ਸੀ ਆਪਣੇ ਵਿਚ ਰਲਾਇਆ
ਕਾਮਯਾਬ   ਹੋਕੇ   ਯੂਕਰੇਨ    ਨੇ
ਦੁਸ਼ਮਣਾਂ ਦੇ ਨਾਲ ਹੱਥ ਮਿਲਾਇਆ
ਬਗਾਵਤੀ    ਪੁੱਤਰ    ਦੇ   ਵਾਂਗਰਾਂ
ਰਸ਼ਿਆਂ ਖ਼ਿਲਾਫ਼ ਉਤਰ  ਆਇਆ
ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ
 ਸਮਝਿਆ ਨਾ ਪਰ ਉਹ ਸਮਝਾਇਆ
ਅਮਰੀਕਾ ਦੀ ਉਂਗਲ ਤੇ  ਚੜ੍ਹਿਆ
ਚਾਲ ਓਸ ਦੀ ਸਮਝ ਨਾ ਪਾਇਆ
ਜੰਗ ਦੀ ਅੱਗ ਚ ਝੋਕ ਮੁਲਕ ਨੂੰ
ਹੁਣ ਪਛਤਾਇਆ ਕਿ ਪਛਤਾਇਆ
ਕੁੱਲ ਦੁਨੀਆਂ ਤੇ ਘੁੰਮ ਰਿਹਾ ਅੱਜ
 ਪਰਮਾਣੂ  ਬੰਬਾਂ   ਦਾ    ਸਾਇਆ
ਯੂ ਐਸ ਏ  ਨੇ  ਪਲਾਨ  ਆਪਣਾ
ਬਿੰਦਰਾ  ਪੂਰਾ   ਕਰ   ਵਿਖਾਇਆ
ਬਿੰਦਰ ਸਾਹਿਤ ਇਟਲੀ……

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਮਾਣੂ ਹਥਿਆਰ
Next articleਪੰਜਾਬੀਓ ਜਾਗੋ ਤੇ ਸੋਚੋ ਤੇ ਕਾਰਵਾਈ ਕਰੋ