ਸੱਚ ਤਾਂ ਕਹਿਣਾ ਹੋਵੇਗਾ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਗਿਰਗਟ ਵਾਂਙੂ ਰੰਗ ਬਦਲਣ
ਲੀਡਰ ਸਾਡੇ ਗਦਾਰ ਨੇ
ਇਹਨਾਂ ਨਾਲੋਂ ਕੁੱਤੇ ਚੰਗੇ
ਜੋ ਜਿਆਦਾ ਵਫ਼ਾਦਾਰ ਨੇ
ਭੌਕਣ ਜਦ ਪਹਿਰੇ ਤੇ ਹੋਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਅਧਿਆਪਕ ਬੈਠੇ ਤਾਸ਼ਾਂ ਖੇਲਣ
ਸਕੂਲਾਂ ਵਿੱਚ ਪੜਾਈ ਨੀ ਹੁੰਦੀ
ਅੱਧੇ ਬੈਠੇ ਸਵੈਟਰ ਬੁਣਦੇ
ਕਿਤੇ ਵੀ ਕੋਈ ਸੁਣਵਾਈ ਨੀ ਹੁੰਦੀ
ਅੱਖੀਂ ਦੇਖਿਆ ਮੰਨਣਾ ਪਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਨਸ਼ੇ ਨੇ ਗਾਲ ਦਿੱਤੀ ਜਵਾਨੀ
ਬੱਚੇ ਭੁੱਲ ਗਏ ਨੇ ਭਲਵਾਨੀ
ਸਰਕਾਰਾਂ ਮਾਰ ਦਿੱਤੀ ਕਿਰਸਾਨੀ
ਜਨਤਾ ਫ਼ਿਰ ਵੀ ਫਿਰੇ ਦੀਵਾਨੀ
ਇਨਸਾਫ ਫ਼ਿਰ ਕੌਣ ਲਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਦਾਜ ਦਾ ਦੈਂਤ ਹੈ ਵੱਡਾ ਭਾਰਾ
ਧੀਆਂ ਸਿਰ ਹੀ ਕਿਓਂ ਚੱਲਦਾ ਆਰਾ
ਸਟੋਵ ਸਲੰਡਰ ਹਮੇਸ਼ਾ ਫੱਟਦਾ
ਕਿਓਂ ਬੇਗਾਨੀ ਧੀ ਸਿਰ ਯਾਰਾ
ਨਵਾਂ ਸਮਾਜ ਸਿਰਜਣਾ ਪਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਕੁੱਖ ਵਿੱਚ ਧੀਆਂ ਦਿੰਨੇ ਮਾਰ
ਸਮਝ ਕਿਓਂ ਨਹੀਂ ਆਉਂਦੀ ਯਾਰ
ਕਿਓਂ ਮਰ ਗਿਆ ਅੰਦਰਲਾ ਇਨਸਾਨ
ਇੱਕ ਔਰਤ ਧੀ ਨੂੰ ਮਾਰਕੇ ਬਣਦੀ ਫਿਰੈ ਮਹਾਨ
ਔਰਤ ਨੂੰ ਹੀ ਕਹਿਣਾ ਪਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਇਨਸਾਨੀਅਤ ਮਰ ਗਈ ਅੰਦਰੋਂ ਸਾਡੇ
ਸਿਧਾਂਤ ਗੁਰੂ ਦੇ ਮਰ ਗਏ ਅੰਦਰੋਂ ਸਾਡੇ
ਕਿਓਂ ਫ਼ਿਰਦੇ ਆਂ ਅਸੀਂ ਬਣੇ ਅਣਜਾਣ
ਆਪਣਾ ਵਜੂਦ ਖਤਮ ਕਰਨ ਇੱਕੋ ਵਾਢੇ
ਦੇਣਾ ਇਕਬਾਲ ਸਿਹਾ ਦੇਣਾ ਪਵੇਗਾ
ਦੇਖੀ ਜਾਊ ਜੋ ਹੋਵੇਗਾ
ਸੱਚ ਤਾਂ ਕਹਿਣਾ ਹੋਵੇਗਾ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਟਿਕਟ ਲੱਗੀ ਹੋਵੇ ਤਾਂ ਸਤਰੰਗੀ ਪੀਂਘ ਹੋਰ ਵੀ ਸੋਹਣੀ ਲੱਗਦੀ ਹੈ।
Next article“ਵੋਟ ਦਾ ਅਧਿਕਾਰ”