ਗੁਰਦੁਆਰੇ ’ਚ ਲੈਂਟਰ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ

ਚੋਹਲਾ ਸਾਹਿਬ (ਸਮਾਜ ਵੀਕਲੀ):  ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਨਵੇਂ ਕਮਰਿਆਂ ਦੀ ਉਸਾਰੀ ਲਈ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਜਾਣ ਕਾਰਨ ਚਾਰ ਮਜ਼ਦੂਰ ਮਲਬੇ ਹੇਠ ਆ ਗਏ। ਇਨ੍ਹਾਂ ਵਿੱਚੋਂ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਹਾਦਸਾ ਉਦੋਂ ਵਾਪਰਿਆਂ ਜਦੋਂ ਗੁਰਦੁਆਰੇ ਵਿੱਚ ਉਸਾਰੇ ਜਾ ਰਹੇ ਨਵੇਂ ਕਮਰਿਆਂ ਲਈ ਲੈਂਟਰ ਪਾਇਆ ਜਾ ਰਿਹਾ ਸੀ ਤੇ ਹੇਠਾਂ ਦਿੱਤੀਆਂ ਗਈਆਂ ਰੋਕਾਂ ਦੇ ਅਚਾਨਕ ਖਿਸਕਣ ਕਾਰਨ ਲੈਂਟਰ ਡਿੱਗ ਪਿਆ ਤੇ ਹੇਠਾਂ ਕੰਮ ਕਰ ਰਹੇ ਚਾਰ ਮਜ਼ਦੂਰ ਮਲਬੇ ਹੇਠ ਦੱਬ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋ ਜ਼ਖ਼ਮੀਆਂ ਨੂੰ ਤੁਰੰਤ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਦਕਿ ਦੋ ਹੋਰ ਨੂੰ ਜੇਸੀਬੀ ਦੀ ਮਦਦ ਨਾਲ ਲਗਪਗ ਇੱਕ ਘੰਟੇ ਦੀ ਮੁਸ਼ੱਕਤ ਨਾਲ ਕੱਢਿਆ ਜਾ ਸਕਿਆ। ਇਨ੍ਹਾਂ ਨੂੰ ਵੀ ਐਂਬੂਲੈਂਸ ਰਾਹੀਂ ਨੇੜਲੇ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਮਜ਼ਦੂਰਾਂ ਵਿੱਚੋਂ ਅੱਜ ਦੇਰ ਸ਼ਾਮ ਇੱਕ ਹੋਰ ਮਜ਼ਦੂਰ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਮਾਰੇ ਗਏ ਵਿਆਕਤੀਆਂ ਵਿੱਚੋਂ ਦੋ ਦੀ ਪਛਾਣ ਗੁਰਮੇਜ ਸਿੰਘ (65) ਤੇ ਸਰਬਜੀਤ ਸਿੰਘ (38) ਵਜੋਂ ਹੋਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭ੍ਰਿਸ਼ਟਾਚਾਰ ਖ਼ਤਮ ਕਰੇਗੀ ‘ਆਪ’ ਸਰਕਾਰ: ਧਾਲੀਵਾਲ
Next articleਤੁਹਾਨੂੰ ਕੋਈ ਹੱਕ ਨਹੀਂ