ਸੋਚ

ਹਰਪ੍ਰੀਤ ਕੌਰ ਸੰਧੂ
(ਸਮਾਜਵੀਕਲੀ)
ਅਕਸਰ ਦੇਖਦੀ ਹਾਂ

ਕਿਸੇ ਦੀ ਮੌਤ ਦਾ ਮੰਜ਼ਰ
ਤੇ ਰੋਣ ਵਾਲੇ
ਆਪਣੀ ਆਪਣੀ ਜ਼ਰੂਰਤ ਨੁੰ
ਰੋ ਰਹੇ ਹੁੰਦੇ
ਮੁਰਦੇ ਨੂੰ ਕੋਈ ਯਾਦ ਨ੍ਹੀਂ ਕਰਦਾ
ਯਾਦ ਸਿਰਫ਼ ਆਪਣੀਆਂ ਜ਼ਰੂਰਤਾਂ ਨੂੰ ਕਰਦੇ
ਗਿਲ੍ਹਾ ਇਸ ਗੱਲ ਦਾ ਹੁੰਦਾ ਕਿ ਇਨ੍ਹਾਂ ਨੂੰ ਕੌਣ ਪੂਰਾ ਕਰੇਗਾ
ਹੁਣ ਸਾਡੀ ਦੇਖਭਾਲ ਕੌਣ ਕਰੇਗਾ
ਅਸੀਂ ਸੁਰੱਖਿਅਤ ਕਿਵੇਂ ਰਵਾਂਗੇ
ਹੁਣ ਮੈਂ ਦਿਲ ਦੀ ਗੱਲ ਕੀਹਦੇ ਨਾਲ ਕਰੂੰ
ਘਰ ਦਾ ਖਰਚਾ ਪਾਣੀ ਕਿਵੇਂ ਚੱਲੂ
ਕੁੜੀ ਦਾ ਵਿਆਹ ਕਿਵੇਂ ਹੋਊ
ਜੋ ਚਲਾ ਗਿਆ ਉਸ ਬਾਰੇ ਕੋਈ ਨਹੀਂ ਸੋਚਦਾ
ਕਿੱਥੇ ਗਿਆ
ਕਿਵੇਂ ਰਹੂ
ਨਾਲ ਤਾਂ ਕੁਝ ਵੀ ਨਹੀਂ ਲੈ ਕੇ ਗਿਆ
ਆਪਣਾ ਸਰੀਰ ਵੀ ਨਹੀਂ
ਉਥੇ  ਕੱਲੇ ਦਾ ਜੀ ਕਿਵੇਂ ਲੱਗੂ
ਉਹ ਆਪਣੇ ਦਿਲ ਦੀ ਗੱਲ ਕਿਸ ਨਾਲ ਕਰੁੂ
ਉਹਦੀ ਦੇਖਭਾਲ ਕੌਣ ਕਰੂ
ਪਤਾ ਨਹੀਂ ਕਿਹੜੇ ਬਿਖੜੇ ਰਾਹਾਂ ਤੇ ਤੁਰ ਗਿਆ
ਕਿਉਂ ਕਰਾਂਗੇ ਅਸੀਂ ਉਸ ਦਾ ਫ਼ਿਕਰ
ਸਾਨੂੰ ਤਾਂ ਆਪਣੇ ਸੁਆਰਥ ਦੇ ਅੱਗੇ ਕੁਝ ਵੀ ਨਜ਼ਰ ਨਹੀਂ ਆਉਂਦਾ
ਮੌਤ ਦੇ ਖ਼ੌਫ਼ਨਾਕ ਮੰਜ਼ਰ ਦੇ ਵੇਲੇ
ਅਸੀਂ ਫਿਰ ਆਪਣੇ ਆਪ ਲਈ ਹੀ ਰੋਂਦੇ ਹਾਂ
ਮੋਇਆਂ ਨੂੰ ਕੋਈ ਨਹੀਂ ਰੋਂਦਾ
ਰੋਦਾ ਹੈ ਆਪਣੀਆਂ ਲੋੜਾਂ ਨੂੰ

 ਹਰਪ੍ਰੀਤ ਕੌਰ

ਸਮਾਜਵੀਕਲੀਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Attachments area
Previous articleਕੁਦਰਤ
Next articleਇਨਸਾਨੀਅਤ