ਯੂਰੋਪ ਨਾਲ ਵਪਾਰਕ ਤਣਾਅ ਖਤਮ ਕਰੇਗਾ ਅਮਰੀਕਾ

ਲੰਡਨ(ਸਮਾਜ ਵੀਕਲੀ)  : ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਅੱਜ ਯੂੁਰਪੀਅਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੀ ਵਪਾਰਕ ਜੰਗ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਤੇ ਯੂਰਪੀਅਨ ਦੇਸ਼ਾਂ ਵਿਚਕਾਰ ਏਅਰਕਰਾਫਟ ਸਬਸਿਡੀਆਂ ਬਾਰੇ ਪਿਛਲੇ 17 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ।

ਬਰੱਸਲਜ਼ ਵਿੱਚ ਯੂਰਪੀਅਨ ਆਗੂਆਂ ਸਣੇ ਨਾਟੋ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਕਰਦਿਆਂ ਬਾਇਡਨ ਨੇ ਕਿਹਾ ਕਿ ਉਹ ਯੂਰਪੀ ਯੂਨੀਅਨ ਤੇ ਨਾਟੋ ਨਾਲ ਚੰਗੇ ਸਬੰਧ ਬਣਾਉਣ ਦੇ ਇਛੁੱਕ ਹਨ ਕਿਉਂਕਿ ਇਹ ਅਮਰੀਕਾ ਦੇ ਹਿੱਤ ਵਿੱਚ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਟਰੰਪ ਨਾਲੋਂ ਬਿਲਕੁਲ ਵੱਖਰੇ ਵਿਚਾਰ ਹਨ। ਉਨ੍ਹਾਂ ਆਖਿਆ, ‘ਮੈਂ ਸੋਚਦਾ ਹਾਂ ਕਿ ਸਾਡੇ ਕੋਲ ਯੂਰਪੀਅਨ ਯੂਨੀਅਨ ਤੇ ਨਾਟੋ ਨਾਲ ਨੇੜੇ ਤੋਂ ਕੰਮ ਕਰਨ ਦੇ ਵਧੀਆ ਮੌਕੇ ਹਨ ਤੇ ਅਸੀਂ ਇਸ ਬਾਰੇ ਚੰਗਾ ਮਹਿਸੂਸ ਕਰ ਰਹੇ ਹਾਂ।’ ਇਸੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੇ ਉਨ੍ਹਾਂ ਦੇ ਆਸਟ੍ਰੇਲਿਆਈ ਹਮਰੁਤਬਾ ਸਕਾਟ ਮੌਰੀਸਨ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਸਹਿਮਤ ਹੋ ਗਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ: ਨੇਮਾਂ ਦੀ ਪਾਲਣਾ ਨਾ ਕਰਨ ’ਤੇ ਸਥਿਤੀ ਦੂਜੀ ਲਹਿਰ ਨਾਲੋਂ ਬਦਤਰ ਰਹਿਣ ਦੀ ਚਿਤਾਵਨੀ
Next articleਨਵੇਂ ਏਜੰਡੇ ’ਤੇ ਸਹਿਮਤੀ ਨਾਲ ‘ਨਾਟੋ’ ਸੰਮੇਲਨ ਸਮਾਪਤ