ਅੱਸੂ ਦੀ ਸੰਗਰਾਂਦ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

1 .
ਅੱਸੂ ਦਾ ਮਹੀਨਾ ਚੜ੍ ਗਿਆ
ਕੁੱਝ ਨਾ ਕੁੱਝ ਸੁੱਖ ਵਰਤਾਊਗਾ ।
ਭਾਦੋਂ ਦੀ ਗਰਮੀ ਲੰਘ ਗਈ
ਸਰਦੀ ਦਾ ਮੌਸਮ ਆਊਗਾ ।
ਹਰ ਚੀਜ਼ ਬਦਲਦੀ ਰਹਿੰਦੀ ਐ
ਸਾਨੂੰ ਵੀ ਬਦਲਣਾ ਪੈਣਾ ਏਂ ;
ਸਾਡਾ ਬੋਲ਼ਾ ਹਾਕਮ ਕਦ ਸਾਡੀ
ਝੋਲ਼ੀ ਇਨਸਾਫ਼ ਪੁਆਊਗਾ ।
2 .
ਅੱਸੂ ਦਾ ਮਹੀਨਾ ਚੜ੍ ਗਿਆ
ਹੋਣੀ ਸਰਦੀ ਦੀ ਸ਼ੁਰੂਆਤ ।
ਅੇਪਰ ਹੁੰਦੀ ਰਹੂ ਗ਼ਰੀਬ ਦੇ
ਘਰ ਵਿੱਚ ਨੈਣਾਂ ਦੀ ਬਰਸਾਤ ।
ਕਿਤੋਂ ਟੁੱਟ ਜਾਣਾ ਕਿਤੇ ਜੁੜ ਜਾਣਾ
ਇਹ ਰਿਸ਼ਤਾ ਨਾਤਾ ਸਿਆਸਤ ਦਾ ;
ਜਦੋਂ ਖ਼ੁਦਗ਼ਰਜ਼ੀ ਨਾਲ਼ ਹੋਊਗੀ
ਖ਼ੁਦਗ਼ਰਜ਼ੀ ਦੀ ਮੁਲਾਕਾਤ ।

ਮੂਲ ਚੰਦ ਸ਼ਰਮਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਹ ਨਾ ਚੱਲੀ ਬਾਬਾ ਮੈਂ ਤਿਹਾਈ !
Next articleਇੱਕ ਸਾਲ