ਮਾਸਟਰ ਕੇਡਰ ਯੂਨੀਅਨ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅੱਜ ਹੋਵੇਗਾ ਅਰਥੀ ਫੂਕ ਮੁਜ਼ਾਹਰਾ

ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੇ ਰੋਸ ਵਜੋਂ ਦੋ ਦਿਨਾਂ ਕਲਮ ਛੋੜ ਹੜਤਾਲ ਤੇ ਰਹਿਣਗੇ ਅਧਿਆਪਕ – ਨਰੇਸ਼ ਕੋਹਲੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਅਤੇ ਮਾਸਟਰ ਕੇਡਰ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 8 ਜੁਲਾਈ ਦਿਨ ਵੀਰਵਾਰ( ਅੱਜ) 2:30 ਵਜੇ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਅਤੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਖਚੈਨ ਸਿੰਘ ਬੱਧਣ ਤੇ ਨਰੇਸ਼ ਕੋਹਲੀ ਨੇ ਕਿਹਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਸਗੋਂ ਅਧਿਆਪਕਾਂ ਉੱਪਰ ਲਾਠੀਚਾਰਜ ਕੀਤਾ ਜਾ ਰਿਹਾ।

ਜਿਸ ਦੇ ਚਲਦੇ ਅਧਿਆਪਕ ਰੋਸ ਵਜੋਂ ਕਲਮਛੋੜ ਹੜਤਾਲ ਕਰਨਗੇ ਤੇ ਵਿਭਾਗ ਦਾ ਕੋਈ ਵੀ ਕੰਮ ਦੋ ਦਿਨ ਲਈ ਨਹੀਂ ਕੀਤਾ ਜਾਵੇਗਾ। ਅਧਿਆਪਕ ਆਗੂ ਨਰੇਸ਼ ਕੋਹਲੀ ਨੇ ਕਿਹਾ ਕਿ ਸਰਕਾਰ ਨੇ ਆਪਣਾ ਚੋਣ ਵਾਅਦਾ ਪੂਰਾ ਨਾ ਕਰਕੇ ਪੰਜਾਬ ਦੇ ਛੇ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਧੋਖਾ ਕੀਤਾ ਹੈ ਅੱਜ ਦੀ ਰੈਲੀ ਸਰਕਾਰ ਦੀਆਂ ਨੀਂਹਾਂ ਹਿਲਾ ਦੇਵੇਗੀ। ਇਸ ਮੌਕੇ ਤੇ ਸੁਖਚੈਨ ਸਿੰਘ ਬੱਧਨ , ਅਸ਼ਵਨੀ ਕੁਮਾਰ, ਸੁਖਦੇਵ ਸਿੰਘ ਸੰਧੂ , ਦਿਲਬਾਗ ਸਿੰਘ, ਮਨਦੀਪ ਕੁਮਾਰ , ਰਾਕੇਸ਼ ਕੁਮਾਰ , ਗੁਰਦੇਵ ਸਿੰਘ, ਦਵਿੰਦਰ ਸ਼ਰਮਾ, ਅਜੇ ਗੁਪਤਾ, ਸੁਖਵਿੰਦਰ ਸਿੰਘ ਡੱਲਾ, ਸਰਬਜੀਤ ਸਿੰਘ ਖਿੰਡਾ, ਬਲਜੀਤ ਸਿੰਘ ਬੱਬਾ ,ਸੁਖਦੇਵ ਸਿੰਘ ਮੰਗੂਪੁਰ, ਰਾਕੇਸ਼ ਪਠਾਣੀਆ ,ਸੁਖਨਿੰਦਰ ਸਿੰਘ ਮੋਮੀ ,ਭੁਪਿੰਦਰ ਕੌਰ, ਮਮਤਾ ਜਸਵਿੰਦਰ ਕੌਰ, ਰਣਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਡ੍ਰਾਮੇ
Next articleਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਉਣਾ ਅਤਿ ਜਰੂਰੀ-ਡਾ. ਸੁਰਿੰਦਰ ਬੰਗਾ