ਰੱਬ ਦਾ ਸ਼ੁਕਰਾਨਾ

ਬੱਬੂ ਸੈਣੀ

(ਸਮਾਜ ਵੀਕਲੀ)

ਰੋਟੀ, ਕਪੜਾ, ਘਰ ਜੇ ਦਿੱਤਾ ਰੱਬ ਦਾ ਸ਼ੁਕਰ ਮਨਾਵੀਂ ਤੂੰ।
ਸ਼ਾਮ ਸਵੇਰੇ ਹੱਥ ਜੋੜ ਕੇ ਚਰਨੀਂ ਸੀਸ ਝੁਕਾਵੀਂ ਤੂੰ ।

ਸੋਚਾਂ -ਫਿਕਰਾਂ ਵਾਲੀ ਗਠੜੀ ਸਿਰ ਤੇ ਚੁੱਕੀ ਫਿਰਦਾ ਕਿਉਂ ,
ਚਾਰ ਕੁ ਦਿਨ ਦਾ ਜੀਵਨ ਸਾਰਾ ਸਿਰ ਤੋਂ ਬੋਝ ਹਟਾਵੀਂ ਤੂੰ।

ਚੋਰੀ,ਠੱਗੀ,ਰਿਸ਼ਵਤਖੋਰੀ ਨਾਲ ਕਦੇ ਢਿਡ ਭਰਦਾ ਨਹੀਂ ,
ਸੁਖ ਸੰਤੁਸ਼ਟੀ ਚਾਹੁਨਾ ਏਂ ਤਾਂ ਹੱਕ ਦੀ ਰੋਟੀ ਖਾਵੀਂ ਤੂੰ ।

ਨਫਰਤ,ਸਾੜਾ ਦੁਨੀਆਂ ਦੇ ਵਿਚ ਪੈਰ ਪਸਾਰੀ ਬੈਠਾ ਹੈ ,
ਜਿੰਨਾ ਵੀ ਹੋ ਸਕਦਾ ਤੈਥੋਂ ਜਗ ਤੇ ਪਿਆਰ ਲੁਟਾਵੀਂ ਤੂੰ ।

ਮੰਜ਼ਿਲ ਚਲ ਕੇ ਆਉਂਦੀ ਨਹੀਂ ਖੁਦ ਹੀ ਤੁਰਨਾ ਪੈਂਦਾ ਏ ,
ਛੱਡ ਕੇ ਸੰਗੀ ਆਲਸ ਦੇ ਹਿੰਮਤ ਨੂੰ ਯਾਰ ਬਣਾਵੀਂ ਤੂੰ ।

ਇਸ਼ਕ ਮੁਹੱਬਤ ਰੂਹ ਤੋਂ ਹੋਵੇ ਫੇਰ ਇਬਾਦਤ ਰੱਬ ਦੀ ਏ ,
ਰਿਸ਼ਤੇ ਪਾਕ ਪਵਿੱਤਰ ਨਾ ਜਿਸਮਾਂ ਦੇ ਲੇਖੇ ਲਾਵੀਂ ਤੂੰ ।

ਇਕ ਜੋਤੀ ਤੋਂ ਉਪਜੇ ਨੇ ਦੁਨੀਆਂ ਦੇ ਸਭ ਇਨਸਾਨ ਜਦੋਂ ,
ਮਜ਼੍ਹਬਾਂ ਨੂੰ ਰਖ ਪਾਸੇ ,ਨਾ ਧਰਮਾਂ ਦਾ ਰੌਲਾ਼ ਪਾਵੀਂ ਤੂੰ ।

‘ਬੱਬੂ’ ਗੀਤਾਂ ਗ਼ਜ਼ਲਾਂ ਦੇ ਵਿਚ ਲੋਕਾਈ ਦੇ ਦਰਦ ਲਿਖੀਂ,
ਰਾਤ ਹਨੇਰੀ ਦੁੱਖਾਂ ਵਾਲੀ ਬਣ ਦੀਪਕ ਰੁਸ਼ਨਾਵੀਂ ਤੂੰ ।

ਬੱਬੂ ਸੈਣੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਅੱਜ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਦਾ ਜਥਾ ਹੋਵੇਗਾ ਦਿੱਲੀ ਲਈ ਰਵਾਨਾ
Next articleਕਾਲੇ ਕਾਨੂੰਨਾਂ ਦੀ ਗਾਥਾ