ਤੰਜ ਡਰਾਮੇ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਕਰੋ ਕਰੋ ਰੁੱਤ ਡਰਾਮਿਆਂ ਦੀ ਆਈ ਆ
ਪਾ ਮੋਢੇ ਬਗਲੀ,ਹਰ ਘਰ ਅਲਖ ਜਗਾਈ ਆ
ਕਰੋ ਕਰੋ ਰੁੱਤ ਡਰਾਮਿਆਂ ਦੀ ਆਈ ਆ
ਕਰੋ ਕਰੋ,,,,

ਪੰਦਰਾਂ ਪੰਦਰਾਂ ਲੱਖ ਖਾਤੇ ਵਿੱਚ ਆ ਗਏ।
ਚਤੁਰ ਲੀਡਰ ਜਨਤਾ ਨੂੰ ਬੇਵਕੂਫ ਬਣਾ ਗਏ।
ਭੋਲੀ ਭਾਲੀ ਜਨਤਾ,ਇਹਨਾ ਜਾਲ ‘ਚ ਫਸਾਈ ਆ
ਕਰੋ ਕਰੋ ਰੁੱਤ,,,,

ਵੋਟ ਪਾਓ ਲੋਕੋਂ ਦਿਨ ਅੱਛੇ ਆ ਜਾਣਗੇ ।
ਅੱਛੇ ਦਿਨਾਂ ਦਾ ਆਨੰਦ ਲੋਕ ਅੱਜ ਮਾਣਦੇ।
ਹਰ ਵਰਗ ਦੇ ਵਿੱਚ,ਮੱਚੀ ਦੁਹਾਈ ਆ
ਕਰੋ ਕਰੋ ਰੁੱਤ,,,,,,

ਬਿਜਲੀ ਸਰਪਲੱਸ ਨਾ ਬੇਰੁਜ਼ਗਾਰੀ ਆ।
ਸਾਰੇ ਵਾਅਦੇ ਪੂਰੇ ਹੋਏ ਜਨਤਾ ਖੁਸ਼ ਵਿਚਾਰੀ ਆ।
ਬੁੱਝਣ ਵਾਲੇ ਬੁੱਝ ਗਏ,ਜੋ ਬਾਤ ਮੈਂ ਪਾਈ ਆ
ਕਰੋ ਕਰੋ ਰੁੱਤ,,,,

ਵੋਟ ਵੱਡਾ ਹਥਿਆਰ ਏਸੋਚ ਸਮਝ ਕੇ ਪਾਵੋ।
ਗੁਰੇ ਭੁੱਲਕੇ ਨਾ ਆਪਣਾ ਇਮਾਨ ਗਵਾਵੋ ।
ਭਾਈ ਰੂਪੇ ਨੇ ਵਾਲੇ,ਗੱਲ ਟਕੇ ਦੀ ਸੁਣਾਈ ਆ
ਕਰੋ ਕਰੋ ਰੁੱਤ,,,,,

ਗੁਰਾ ਮਹਿਲ ਭਾਈ ਰੂਪਾ
94632 60058

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਗਬਾਨੀ ਵਿਭਾਗ ਵਲੋਂ ਵਿਦੇਸ਼ੀ ਫਲਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ
Next articleਸਰਪੰਚ ਜਰਨੈਲ ਸਿੰਘ ਘੁੰਮਣ ਯਾਦਗਾਰੀ ਪਹਿਲਾ ਕ੍ਰਿਕਟ ਟੂਰਨਾਮੈਂਟ ਮਿੱਠੜਾ ਵਿਖੇ 5 ਤੋਂ