ਸੁਰਿੰਦਰਪਾਲ ਬਣਿਆ ਇਕਾਈ ਮੁਖੀ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕੱਤਰਤਾ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਸੰਗਰਰ ਵਿਖੇ ਹੋਈ,ਪਰੈਸ ਨੂੰ ਜਾਣਕਾਰੀ ਦਿੰਦਿਆਂ ਮੀਡੀਆ ਮੁਖੀ ਨਿਰਮਲ ਸਿੰਘ ਦੁੱਗਾਂ ਨੇ ਦੱਸਿਆ ਕਿ ਇਕਾਈ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਦੇ ਜ਼ੋਨ ਜਥੇਬੰਦਕ ਮੁਖੀ ਬਣਨ ਕਰਕੇ ਇਕਾਈ ਦੇ ਸਭਿਆਚਾਰਕ ਵਿਭਾਗ ਦੇ ਮੁਖੀ ਸੁਰਿੰਦਰ ਪਾਲ ਉਪਲੀ ਨੂੰ ਇਕਾਈ ਦਾ ਜਥੇਬੰਦਕ ਮੁਖੀ ਬਣਾਇਆ ਗਿਆ ਤੇ ਪਰਗਟ ਸਿੰਘ ਬਾਲੀਆਂ ਨੂੰ ਸਭਿਆਚਾਰਕ ਵਿਭਾਗ ਦਾ ਮੁਖੀ ਬਣਾਇਆ ਗਿਆ।ਮੀਟਿੰਗ ਵਿੱਚ ਕਿਸ਼ੋਰ ਅਵੱਸਥਾ ਦੀਆਂ ਸਮੱਸਿਆਵਾਂ ਤੇ ਹਲ ਵਿਸ਼ੇ ਤੇ ਵਿਚਾਰ ਗੋਸਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸੂਬੇ ਭਰ ਵਿੱਚ ਮਿਡਲ ਤੇ ਸੈਕੰਡਰੀ ਪੱਧਰ ਤੇ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਦੇ ਸੰਬੰਧ ਵਿੱਚ ਸੂਬਾ ਮੁਖੀ ਵੱਲੋਂ ਕਿਤਾਬਾਂ ਦੀ ਪੁੱਛੀ ਮੰਗ ਦੇ ਮੱਦੇਨਜ਼ਰ ਪਹਿਲੀ ਕਿਸ਼ਤ ਵਿੱਚ ਮਿਡਲ ਪੱਧਰ ਤੇ ਸੈਕੰਡਰੀ ਪੱਧਰ ਦੀਆਂ 250–250 ਕਿਤਾਬਾਂ ਮੰਗਵਾਉਣ ਦਾ ਫੈਸਲਾ ਕੀਤਾ ਗਿਆ।ਇਕਾਈ ਵੱਲੋਂ ਭਵਾਨੀਗੜ੍ਹ ਤੇ ਸੰਗਰਰ ਘੱਟੋ ਘੱਟ ਦੋ ਪਰੀਖਿਆ ਕੇਂਦਰ ਬਣਾਏ ਜਾਣਗੇ,।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਵਰਨਜੀਤ ਸਿੰਘ, ਰਘਵੀਰ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ,ਚਰਨ ਕਮਲ ਸਿੰਘ,ਨਛੱਤਰ ਸਿੰਘ, ਲੈਕਚਰ ਲਖਵੀਰ ਸਿੰਘ, ਪਰਗਟ ਸਿੰਘ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਸੀਆਂ ਤੋਂ ਕਪੜੇ ਉਡਾਉਣ ਵਾਲੇ ਪਰੇਤ ਦਾ ਸਫਾਇਆ ਕੀਤਾ
Next articleਜੇ ਨੌਜਵਾਨ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਫ਼ੇਰ ਸਵਾਲ ਪੁੱਛਣ ਦਾ ਕਿਉਂ ਨਹੀਂ ?