ਗਰਮੀ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬਹੁਤੀ ਠੰਡੀ ਚੀਜ਼ ਨਾ ਖਾਇਓ ਬੱਚਿਓ,
ਗਲਾ ਖਰਾਬ ਹੋਣ ਤੋਂ ਬਚਾਇਓ
ਬੱਚਿਓ।
ਧੁੱਪ ਵਿੱਚੋਂ ਖੇਡ ਜਦੋਂ ਘਰ ਆਈਦਾ,
ਠੰਡਾ ਪਾਣੀ ਕਦੇ ਵੀ ਨੀ ਪੀਣਾ
ਚਾਹੀਦਾ।
ਇੱਕ ਦਮ ਆ ਕੇ ਨਾ ਨਹਾਇਓ
ਬੱਚਿਓ,
ਬਹੁਤੀ ਠੰਡੀ ਚੀਜ਼…………
ਨਾਲੇ ਗਲ ਖਰਾਬ ਤੇ ਬਿਮਾਰ ਹੋਈ ਦਾ,
ਮੰਮੀ ਦੀ ਬੁੱਕਲ ਵਿੱਚ ਫੇਰ ਬੈਠ
ਰੋਈ ਦਾ।
ਨੰਗੇ ਸਿਰ ਧੁੱਪੇ ਨਾ ਜਾਇਓ ਬੱਚਿਓ,
ਬਹੁਤੀ ਠੰਡੀ ਚੀਜ਼…………
ਬਰਫ਼ ਦੇ ਗੋਲੇ, ਕੁਲਫੀਆਂ ਵੀ
ਠੰਡੀਆਂ,
ਸੋਹਣੇ ਸੋਹਣੇ ਰੰਗਾਂ ਵਿੱਚ ਹੋਣ ਰੰਗੀਆਂ।
ਤਸੀਰ ਹੈ ਗਰਮ ਸਮਝ ਜਾਇਓ
ਬੱਚਿਓ,
ਬਹੁਤੀ ਠੰਡੀ ਚੀਜ਼………….
ਸ਼ੌਕ ਨਾਲ ਖਾ, ਕਦੇ ਮਨ ਪਰਚਾਈਦਾ,
ਲੋੜੋ ਵੱਧ ਕਦੇ ਵੀ ਨੀ ਕੁਝ ਖਾਈਦਾ।
ਡਾਕਟਰ ਨਾਲ ਲਿਹਾਜ਼ ਨਾ ਪਾਇਓ ਬੱਚਿਓ,
ਬਹੁਤੀ ਠੰਡੀ ਚੀਜ਼………..
ਖ਼ਰਬੂਜਾ, ਹਦਵਾਣਾ ਤੇ ਜੂਸ ਵਧੀਆ,
ਗਰਮੀ ਚ ਚੀਜ਼ਾਂ ਨਾ ਖਾਇਓ
ਘਟੀਆ।
ਪੱਤੋ, ਬਚ ਬਚ ਗਰਮੀ ਲੰਘਾਇਓ ਬੱਚਿਓ,
ਬਹੁਤੀ ਠੰਡੀ ਚੀਜ਼ ਨਾ ਖਾਇਓ ਬੱਚਿਓ।
ਗਲਾ ਖਰਾਬ ਹੋਣ ਤੋਂ ਬਚਾਇਓ
ਬੱਚਿਓ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਬੱਸਾਂ ਚਲਾਉਣ ਦੀ ਮੰਗ
Next articleਧਰਤੀ ਮਾਈ