ਗਾਇਕ ਅਜਮੇਰ ਹੀਰ ਦਾ ਸੂਫੀ ਗੀਤ ਮਾਹੀਆ ਤੇਰੀ ਖੈਰ ਹੋਵੇ ਰਿਲੀਜ਼ ਜੱਸੀ ਬੰਗਾ

ਜਲੰਧਰ /ਫਗਵਾੜਾ (ਕੁਲਦੀਪ ਚੁੰਬਰ)- ਨਵੇਕਲੇ ਗਾਇਕ ਅਜਮੇਰ ਹੀਰ ਦੇ ਸੂਫੀ ਗੀਤ ‘ਮਾਹੀਆ ਤੇਰੀ ਖੈਰ ਹੋਵੇ’ ਨੂੰ ਅੱਜ ਪੰਜਾਬ ਦੇ ਪ੍ਰਸਿੱਧ ਗਾਇਕਾਂ ਫਿਰੌਜ ਖਾਨ, ਮਾਸਟਰ ਸਲੀਮ ਤੇ ਸੱਤੀ ਖੋਖੇਵਾਲੀਆ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਮੋਟਰ ਜੱਸੀ ਬੰਗਾ ਯੂ.ਐਸ.ਏ. ਨੇ ਦੱਸਿਆ ਕਿ ਇਸ ਗੀਤ ਦੇ ਬੋਲ ਇੰਦਰਜੀਤ ਸਿੰਘ ਘੁੰਮਣ ਨੇ ਲਿਖੇ ਹਨ ਜਦਕਿ ਸੰਗੀਤ ਦਵਿੰਦਰ ਜੇ.ਡੀ. ਵਲੋਂ ਦਿੱਤਾ ਗਿਆ ਹੈ। ਗੀਤ ਦਾ ਵੀਡੀਓ ਫਿਲਮਾਂਕਣ ਦਿ ਬਰੇਵ ਆਰਟਸ ਵਲੋਂ ਪੰਜਾਬ ਦੀਆਂ ਖੂਬਸੂਰਤ ਲੋਕੇਸ਼ਨਾ ਉਪਰ ਬਹੁਤ ਹੀ ਸੁਚੱਜੇ ਢੰਗ ਨਾਲ ਫਿਲਮਾਇਆ ਗਿਆ ਹੈ। ਉਹਨਾਂ ਦੱਸਿਆ ਕਿ ਐਸ.ਕੇ. ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤੇ ਇਸ ਗੀਤ ਨੂੰ ਯੂ-ਟਯੂਬ ਚੈਨਲ ਉਪਰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਗੀਤ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕਾ ਵਲੋਂ ਵੀ ਸਰਾਹਿਆ ਗਿਆ ਹੈ। ਗੀਤ ਨੂੰ ਰਿਲੀਜ਼ ਕਰਨ ਮੌਕੇ ਕੁਲਦੀਪ ਸਿੰਘ ਤੇ ਚਰਨਜੀਤ ਖੈੜੀਆ ਆਦਿ ਵੀ ਹਾਜਰ ਸਨ।

Previous articleਦੱਖਣੀ ਭਾਰਤੀ ਸੁਪਰਸਟਾਰ ਸੂਰੀਆ ਸ਼ਿਵਕੁਮਾਰ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ
Next articleਜਲੰਧਰ ਦੇ ਕਿਸ ਪਿੰਡ ਦੀ ਰਹਿਣ ਵਾਲੀ ਹੈ ਇਹ ਬੇੇਬੇ ਜਿਹੜੀ ਪੰਜਵੀਂ ਪੀੜ੍ਹੀ ਦੇ ਬੱਚੇ ਖਿਡਾ ਰਹੀ ਹੈ