ਤੀਆਂ ਦੇ ਮੇਲੇ ਵਿਚ ਗਾਇਕਾ ਰਾਜ ਗੁਲਜ਼ਾਰ ਨੇ ਲਾਈਆਂ ਰੌਣਕਾਂ :

ਫੋਟੋ ਕੈਪਸ਼ਨ - ਲੋਕ ਗਾਇਕਾ ਰਾਜ ਗੁਲਜ਼ਾਰ

(ਸਮਾਜ ਵੀਕਲੀ) ਕੁਲਦੀਪ ਚੂੰਬਰ:  ਪਿੰਡ ਗਾਖਲ ਵਿਖੇ ਹਾਲ ਹੀ ਵਿੱਚ ਕਰਵਾਏ ਗਏ ਤੀਆਂ ਦੇ ਮੇਲੇ ਦੌਰਾਨ ਆਪਣੀ ਸੱਭਿਆਚਾਰਕ ਗਾਇਕੀ ਨਾਲ ਲੋਕ ਗਾਇਕਾ ਰਾਜ ਗੁਲਜ਼ਾਰ ਨੇ ਆਏ ਹਾਜ਼ਰੀਨ ਨੂੰ ਮੰਤਰ ਮੁਗਧ ਕਰ ਦਿੱਤਾ । ਗਾਇਕਾ ਰਾਜ ਗੁਲਜ਼ਾਰ ਪਿਛਲੇ ਲੰਬੇ ਅਰਸੇ ਤੋਂ ਵੱਖ ਵੱਖ ਪੰਜਾਬੀ ਗਾਇਕਾਂ ਨਾਲ ਦੋਗਾਣਿਆਂ ਦੀਆਂ ਸਟੇਜਾਂ ਤੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਬਣਦੀ ਆਈ ਹੈ ਪਰ ਅੱਜਕੱਲ੍ਹ ਸੋਲੋ ਗਾਇਕੀ ਨਾਲ ਆਪਣੀ ਹੋਂਦ ਨੂੰ ਸਥਾਪਤ ਕਰਨ ਦਾ ਸਾਰਥਿਕ ਯਤਨ ਕਰ ਰਹੀ ਹੈ । ਜਿਸ ਵਿੱਚ ਉਸ ਨੂੰ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ । ਪ੍ਰਸਿੱਧ ਕਾਲਮਨਵੀਸ ਲੇਖਕ ਪੱਤਰਕਾਰ ਗੀਤਕਾਰ ਅਤੇ ਸੰਗੀਤਕ ਰਿਪੋਰਟਰ ਐਸ ਅਸ਼ੋਕ ਭੌਰਾ ਯੂਐਸਏ ਦਾ ਉਹ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾ ਗਿੰਨੀ ਮਾਹੀ ਦਾ ਚੱਲਿਆ ਸੰਗੀਤਕ ਜਾਦੂ
Next articleਚਰਚਾ ਵਿੱਚ ਹੈ ਗਾਇਕ ਰਣਜੀਤ ਮਣੀ ਦਾ ਗਾਇਆ ਜਿੰਦ ਜੱਟਾਂ ਦੀ