ਸ਼ਿਵ ਰਾਮ ਰਾਜਗੁਰੂ

ਸ਼ਿਵ ਰਾਮ ਰਾਜਗੁਰੂ

(ਸਮਾਜ ਵੀਕਲੀ)

ਨਾਮ~ ਸ਼ਿਵ ਰਾਮ ਰਾਜਗੁਰੂ
ਜਨਮ~24/8/1908
ਜਨਮ ਸਥਾਨ~ਪੁਣੇ(ਮਹਾਂਰਾਸ਼ਟਰ)
ਕੰਮ~ ਦੇਸ਼ ਦੇ ਲੋਕਾਂ ਦੇ ਹੱਕਾਂ ਲਈ ਲੜਨਾ, ਸਰਕਾਰਾਂ ਦਾ ਵਿਰੋਧ ਕਰਨਾ
ਸਾਥੀ~ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਸ਼ਾਦ ਬਿਸਮਿਲ ਆਦਿ।
ਸੁਪਨਾ~ਇਨਕਲਾਬ, ਆਜ਼ਾਦ ਲੋਕ, ਆਜ਼ਾਦ ਦੇਸ਼
ਸਜ਼ਾ~ ਫਾਂਸੀ
ਫਾਂਸੀ ਵੇਲੇ ਉਮਰ~ 22 ਸਾਲ

ਅੱਜ ਰਾਜਗੁਰੂ ਦਾ ਜਨਮ ਦਿਨ ਆ,ਜਿਹਨਾਂ ਸਾਡੇ ਲਈ ਆਪਣੀਆਂ ਜਾਨਾਂ ਵਾਰੀਆਂ…ਸੋਚਦੇ ਹੋਣੇ ਉਹਨਾਂ ਦੀ ਜਾਨ ਜਾਂਦੀ ਤਾਂ ਜਾਵੇ ਬਾਕੀ ਦੇਸ਼ ਵਾਸੀ ਤਾਂ ਆਜ਼ਾਦ ਹੋਕੇ ਖ਼ੁਸ਼ ਹੋਣਗੇ

…ਪਰ ਹੁਣ ਤਾਂ ਪਹਿਲਾਂ ਨਾਲੋਂ ਵੀ ਤੰਗ ਹੋਗੇ…ਬੁੱਢੇ ਸਕੀਮੀਆਂ ਨੇ ਤੁਹਾਨੂੰ ਬਰਤਾਨਵੀ ਸਾਮਰਾਜ ਤੋਂ ਫਾਹੇ ਲਵਾ ਦਿੱਤਾ, ਸਾਨੂੰ ਆਪਣੇ ਆਲੀਆ ਸਰਕਾਰਾਂ ਨੇ ਫਾਹੇ ਚੱਕ ਰੱਖਿਆ…ਕਿਸਾਨ, ਮਜ਼ਦੂਰ, ਨੌਜਵਾਨ ਖੁਦਕੁਸ਼ੀਆਂ ਕਰ ਰਹੇ ਨੇ, ਪਰ ਇਹ ਸਰਕਾਰੀ ਕਤਲ ਨੇ…ਕੁਝ ਨਹੀਂ ਬਦਲਿਆ ਵੀਰਿਓ

…ਸਿਹਤ, ਸਿੱਖਿਆ, ਸੜਕਾਂ ਸਭ ਦਾ ਬੁਰਾ ਹਾਲ ਆ,ਸਾਨੂੰ ਆਪਣੇ ਹੱਕ ਤਾਂ ਕੀ ਮਿਲਣੇ ਸੀ…ਅਸੀਂ ਤਾਂ ਤੁਹਾਨੂੰ ਵੀ ਅਜੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਵਾ ਸਕੇ, ਉਹ ਵੀ ਆਪਣੀਆਂ ਸਰਕਾਰਾਂ ਤੋਂ..ਸਰਕਾਰੀ ਕਾਗਜਾਂ ਵਿੱਚ ਅੱਜ ਵੀ ਤੁਸੀਂ ਅੱਤਵਾਦੀ ਓ ਵੀਰਿਓ, ਇਹੀ ਸੱਚ ਆ ਸਿਰਫ਼ ਆਮ ਲੋਕ ਤੁਹਾਨੂੰ ਸ਼ਹੀਦ ਕਹਿੰਦੇ ਨੇ…ਘੱਟ ਅਸੀਂ ਵੀ ਨਹੀਂ ਕਦੇ ਯਾਦ ਨੀ ਕਰਦੇ ਤੁਹਾਨੂੰ,ਨਾ ਤੁਹਾਡੀ ਆਲੀ ਲੜ੍ਹਾਈ ਨੂੰ ਅੱਗੇ ਤੋਰ ਰਹੇ ਆ,ਅੱਜ ਕਿਸੇ ਵੀ ਅਖ਼ਬਾਰ ਵਿੱਚ ਤੇਰਾ ਜਿਕਰ ਨਹੀਂ ਸੀ….

ਚੱਲ ਕੋਈ ਨਾ ਸਾਨੂੰ ਕੰਮ ਬਹੁਤ ਰਹਿੰਦੇ ਨੇ,ਸਰਕਾਰਾਂ ਵਾਂਗੂੰ…ਜਨਮ ਦਿਨ ਮੁਬਾਰਕਬਾਦ ਵੀਰ…

ਹਰਵਿੰਦਰ ਸਿੰਘ ਰੁੜਕੀ

98140 37915

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਹੱਕ ਅਤੇ ਸੱਚ ਦਾ ਪਹਿਰੇਦਾਰ – ਵੀਰ ਰਮੇਸ਼ਵਰ ਸਿੰਘ *
Next article*ਤੇਰੇ ਨੈਣਾਂ ਦੀ ਵਿਆਕਰਣ*