ਐੱਸ.ਡੀ. ਕਾਲਜ ਚ ਧੂਮਧਾਮ ਨਾਲ ਮਨਾਇਆ ਹਿੰਦੀ ਦਿਵਸ

ਕੈਪਸ਼ਨ : ਐਸ. ਡੀ. ਕਾਲਜ ਫਾਰ ਵੂਮੈਨ ਵਿਖੇ ਹਿੰਦੀ ਦਿਵਸ ਸਬੰਧੀ ਸਮਾਗਮ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਤੇ ਸਟਾਫ ਮੈਂਬਰਾਂ ਦੇ ਨਾਲ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-    ਐੱਸ.ਡੀ. ਕਾਲਜ ਫਾਰ ਵੂਮੈਨ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਬਡ਼ੀ ਧੂਮਧਾਮ ਨਾਲ ਕੀਤਾ ਗਿਆ । ਸਮਾਗਮ ਵਿੱਚ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਸ ਦੌਰਾਨ ਮਨਜੀਤ ਕੌਰ ਤੇ ਮਨਪ੍ਰੀਤ ਕੌਰ ਨੇ ਸਰਸਵਤੀ ਵੰਦਨਾ ਰਾਹੀਂ ਸਮਾਗਮ ਦਾ ਆਗਾਜ਼ ਕੀਤਾ, ਉਪਰੰਤ ਰੁਪਿੰਦਰ ਕੌਰ, ਪਾਇਲ, ਲਵਜੀਤ ਕੌਰ, ਸੋਨਮ, ਰਵਨੀਤ ਕੌਰ, ਸਰਬਜੀਤ ਕੌਰ ਆਦਿ ਵਿਦਿਆਰਥਣਾਂ ਭਾਸਣ, ਕਵਿਤਾਵਾਂ, ਨਾਟਕ ਤੇ ਕੋਰੀਓਗ੍ਰਾਫੀ ਰਾਹੀਂ ਰਾਸ਼ਟਰ ਭਾਸ਼ਾ ਹਿੰਦੀ ਦਾ ਸਨਮਾਨ ਕਰਨ ਦਾ ਸੁਨੇਹਾ ਦਿੱਤਾ ।

ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥਣਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਸਮੇਂ ਮਿੱਠ – ਬੋਲੜੀ ਰਾਸ਼ਟਰ ਭਾਸ਼ਾ ਹਿੰਦੀ ਦਾ ਪ੍ਰਯੋਗ ਕਰਨ ਦਾ ਸੁਨੇਹਾ ਦਿੱਤਾ । ਉਨ੍ਹਾਂ ਕਿਹਾ ਕਿ ਜਦ ਅਸੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਜਾਂਦੇ ਹਾਂ ਤਾਂ ਸਾਨੂੰ ਇਕ ਦੂਜੇ ਨਾਲ ਮਾਂ ਭਾਸ਼ਾ ‘ਚ ਗੱਲਬਾਤ ਕਰਦਿਆਂ ਦਿੱਕਤ ਆ ਸਕਦੀ ਹੈ, ਪਰ ਜੇ ਅਸੀਂ ਰਾਸ਼ਟਰ ਭਾਸ਼ਾ ਦਾ ਪ੍ਰਯੋਗ ਕਰਾਂਗੇ ਤਾਂ ਬੋਲ ਚਾਲ ਸਮੇਂ ਕੋਈ ਦਿੱਕਤ ਨਹੀਂ ਆਉਂਦੀ । ਸਮਾਗਮ ਨੂੰ ਨੇੇੇਪੜੇ ਚਾੜਨ ਵਿਚ ਹਿੰਦੀ ਵਿਭਾਗ ਦੇ ਮੁਖੀ ਮੈੈੈਡਮ ਰਜ਼ਨੀ ਬਾਲਾ ਨੇ ਅਹਿਮ ਭੂਮਿਕਾ ਨਿਭਾਈ ।

ਇਸ ਮੌਕੇ ਮੈਡਮ ਰਜਿੰਦਰ ਕੌਰ, ਮੈਡਮ ਕਸ਼ਮੀਰ ਕੌਰ, ਮੈਡਮ ਸੁਨੀਤਾ ਕਲੇਰ, ਮੈਡਮ ਕਵਿਤਾ, ਅੰਜਨਾ ਕੌਸ਼ਲ, ਗੁਰਕਮਲ ਕੌਰ, ਪੂਜਾ, ਸ਼ਰਨਜੀਤ ਕੌਰ, ਨਿਵਿਆ ਸ਼ਰਮਾ, ਦੀਕਸ਼ਾ, ਰਮਨਦੀਪ ਕੌਰ, ਰੀਟਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly