ਪੰਜਾਬ ਸਿਹਾ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਸੁਣਿਆ ਅੱਜ ਪੰਜਾਬ ਦਿਵਸ ਹੈ
ਤੈਨੂੰ ਬਹੁਤ ਬਹੁਤ ਮੁਬਾਰਕਬਾਦ ਪੰਜਾਬ ਸਿਹਾ

ਲੱਗੀ ਕਾਲੀ ਨਜ਼ਰ ਤੈਨੂੰ ਉਤਰ ਜਾਵੇ
ਰਹੇ ਸਦਾ ਹੱਸਦਾ ਵੱਸਦਾ ਆਬਾਦ ਪੰਜਾਬ ਸਿਹਾ

ਨਗਰ ਪਿੰਡ ਤੇਰੇ ਵੱਸਣ ਸਦਾ ਹੀ
ਪਸ਼ੂ ਪੰਛੀ ਤੇਰੇ ਰਹਿਣ ਜ਼ਿੰਦਾਬਾਦ ਪੰਜਾਬ ਸਿਹਾ

ਚੜਕੇ ਆਏ ਦਾ ਸਵਾਗਤ ਕਰੀਂ ਤੂੰ
ਬਣ ਜਾਵੀਂ ਓਹਦੇ ਲਈ ਤੇਜ਼ਾਬ ਪੰਜਾਬ ਸਿਹਾ

ਵੈਰੀ ਕਰੇ ਨਾ ਕੈਰੀ ਅੱਖ ਤੇਰੇ ਵੱਲ
ਬਣ ਜਾਵੀਂ ਫ਼ਿਰ ਖੰਡੇ ਦਾ ਆਬ ਪੰਜਾਬ ਸਿਹਾ

ਰੂਹਾਨੀ ਮਹਿਕ ਮੁੱਕੇ ਨਾ ਤੇਰੀ ਕਦੇ
ਮਹਿਕਦਾ ਰਹੇ ਬਣ ਫ਼ੁੱਲ ਗ਼ੁਲਾਬ ਪੰਜਾਬ ਸਿਹਾ

ਸਿੰਘਦਾਰ ਲਿੱਖਦੇ ਰਹੇ ਤੇਰੇ ਗੁਣਾਂ ਨੂੰ
ਬਸ ਰੱਖੀ ਮੇਰੀ ਕਲਮ ਕਾਮਯਾਬ ਪੰਜਾਬ ਸਿਹਾ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਲ ਪਟਾਕਿਆਂ ਤੇ ਕਦੋਂ ਲੱਗੇਗੀ ਪਾਬੰਦੀ?
Next articleਸੇਵਾਦਾਰ , ਬਣ ਬੈਠੇ ਤਾਨਾਸ਼ਾਹ ਹਾਕਿਮ