ਪੰਚ, ਸਰਪੰਚ, ਨੰਬਰਦਾਰ ਐਸ. ਸੀ./ ਬੀ. ਸੀ. ਯੂਨੀਅਨ ਦੀ ਮੀਟਿੰਗ

ਅੱਪਰਾ, ਸਮਾਜ ਵੀਕਲੀ- ਪੰਚ, ਸਰਪੰਚ, ਨੰਬਰਦਾਰ ਐਸ. ਸੀ./ ਬੀ. ਸੀ. ਯੂਨੀਅਨ ਤਹਿ. ਫਿਲੌਰ ਦੀ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਅੱਪਰਾ ਵਿਖੇ ਹੋਈ। ਇਸ ਮੌਕੇ ਸਾਂਝੇ ਤੌਰ ’ਤੇ ਬੋਲਦਿਆਂ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਨੇ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਕਮ ਜਾਰੀ ਕਰਨ ਦੇ ਆਦੇਸ਼ ਜਾਰੀ ਕਰਕੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਲਈ ਆਸ ਦੀ ਕਿਰਨ ਜਾਗਦੀ ਰੱਖੀ ਹੈ। ਇਸ ਮੌਕੇ ਉਨਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਬੀਤੇ ਦਿਨੀਂ ਅਪਵਿੱਤਰ ਸੀਟਾਂ ਸਬੰਧੀ ਦਿੱਤੇ ਗਏ ਬਿਆਨ ਦੀ ਕੜੀ ਨਿਖੇਧੀ ਕਰਦਿਆਂ ਕਿਹਾ ਕਿ ਬਿੱਟੂ ਨੂੰ ਦਲਿਤ ਸਮਾਜ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਤੇ ਸਾਬਕਾ ਸਰਪੰਚਾਂ ਦਾ ਬਕਾਇਆ ਮਾਣ-ਭੱਤਾ ਜਾਰੀ ਕੀਤਾ ਜਾਵੇ ਤੇ ਨੰਬਰਦਾਰਾਂ ਦਾ ਮਾਣ-ਭੱਤਾ ਦੋ ਹਜ਼ਾਰ ਰੁਪਏ ਕੀਤਾ ਜਾਵੇ ਤੇ ਨੰਬਰਦਾਰੀ ਵਿਰਾਸਤੀ ਕੀਤੀ ਜਾਵੇ। ਇਸ ਮੌਕੇ ਨੰਬਰਦਾਰ ਦੇਸ ਰਾਜ ਮੱਲ ਪ੍ਰਧਾਨ ਤਹਿ. ਫਿਲੌਰ, ਅਮਰੀਕ ਸਿੰਘ ਸਰਪੰਚ, ਨੰਬਰਦਾਰ ਪ੍ਰਗਣ ਸਿੰਘ ਸਰਪੰਚ, ਜਸਵਿੰਦਰ ਚੀਮਾ ਨੰਬਰਦਾਰ, ਬਲਵੀਰ ਸਿੰਘ ਸਰਪੰਚ ਕਡਿਆਣਾ, ਮਦਨ ਲਾਲ ਪੰਚ ਗੜ੍ਹੀ ਮਹਾਂ ਸਿੰਘ, ਸੋਹਣ ਲਾਲ ਸਰਪੰਚ ਅੱਟੀ, ਨੰਬਰਦਾਰ ਪ੍ਰੇਮ ਢੱਕ ਮਜਾਰਾ, ਨੰਬਰਦਾਰ ਸਿਕੰਦਰ ਸਿੰਘ, ਜਸਵੀਰ ਪੰਚ ਚੀਮਾ ਖੁਰਦ, ਭਜਨ ਚੰਦ ਪੰਚ ਲੋਹਗੜ੍ਹ, ਰਾਮ ਆਸਰਾ ਪੰਚ ਲੋਹਗੜ੍ਹ, ਮਨਜੀਤ ਪੰਚ ਪੱਦੀ ਜਗੀਰ ਆਦਿ ਵੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਰੁਜ਼ਗਾਰੀ, ਨੌਜਵਾਨਾਂ ਲਈ ਵੱਡੀ ਚੁਣੌਤੀ
Next articleਲੋਹਟ ਜਠੇਰਿਆਂ ਦਾ ਗੋਤਰ ਮੇਲਾ 22 ਨੂੰ