ਨੌਜਵਾਨੀ ਨੂੰ ਨਵੀਂ ਸੇਧ ਦੇਵੇਗਾ ਕਿਸਾਨ ਸੰਘਰਸ਼ 

ਬਲਵੀਰ ਸਿੰਘ ਬਾਸੀਆਂ ਬੇਟ 

(ਸਮਾਜ ਵੀਕਲੀ)

ਕਿਸਾਨੀ ਸੰਘਰਸ਼ ਨੂੰ ਲੱਗਭੱਗ ਇੱਕ ਸਾਲ ਹੋਣ ਵਾਲਾ ਹੈ। ਪੰਜਾਬ ਦੇ ਟੋਲ ਪਲਾਜਿਆਂ ,ਰੇਲਵੇ ਸਟੇਸ਼ਨਾਂ ਤੇ ਸਰਮਾਏਦਾਰਾਂ ਦੇ ਮਾਲਾਂ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਪੰਜਾਬ ਦੇ ਚੁੱਲ੍ਹਿਆਂ ਤੋਂ ਹੁੰਦਾ ਹੋਇਆ ਸੰਸਾਰ ਭਰ ਵਿੱਚ ਜਾਬਤਾਬੱਧ ਲੜਾਈ ਲੜਕੇ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਇਸ ਨੇ ਪੰਜਾਬ -ਹਰਿਆਣੇ ਤੋਂ ਇਲਾਵਾ ਪੂਰੇ ਦੇਸ਼ ਦੀ ਫਿਜਾ ਵਿੱਚ ਇਨਕਲਾਬੀ ਰੰਗ ਭਰਿਆ ਹੈ।ਇਸ ਸੰਘਰਸ਼ ਵਿੱਚ ਨੌਜਵਾਨੀ ਦੀ ਸ਼ਮੂਲੀਅਤ ਪੰਜਾਬ ਸਮੇਤ ਦੇਸ਼ ਦੇ ਚੰਗੇਰੇ ਭਵਿੱਖ ਲਈ ਸ਼ੁੱਭ ਸੰਕੇਤ ਹੈ।

ਕੁਰਾਹੇ ਪਈ ਜਾਂ ਨਸ਼ੇੜੀ ਕਹਿ ਕੇ ਭੰਡੀ ਜਾ ਰਹੀ ਜਵਾਨੀ ਨੇ ਆਪਣੇ ਬਜੁਰਗਾਂ ਦੀ ਪੈੜ ਚ ਪੈਰ ਧਰਦਿਆਂ ਇਹ ਦਰਸਾ ਦਿੱਤਾ ਹੈ ਕਿ ਜੇਕਰ ਜਵਾਨੀ ਦੇ ਜੋਸ ਨੂੰ ਸਹੀ ਦਿਸ਼ਾ ਤੇ ਸਮਰੱਥ ਆਗੂ ਮਿਲ ਜਾਣ ਤਾਂ ਇਹ ਆਪਣੇ ਪੁਰਖਿਆਂ ਵਾਂਗ ਵੱਡੇ ਕਿਲੇ ਵੀ ਸਰ ਕਰ ਸਕਦੀ ਹੈ। ਸੰਘਰਸ਼ ਦੇ ਸ਼ੁਰੂ ਚ ਨੌਜਵਾਨਾਂ ਨੂੰ ਲੱਗਦਾ ਸੀ ਕਿ ਬਾਪੂ ਹੁਰੀਂ  ਐਵੇਂ ਹੀ ਆਏ ਦਿਨ  ਸਰਕਾਰਾਂ ਨਾਲ਼ ਆਢਾ ਲਾਈ ਰੱਖਦੇ ਨੇ,  ਪਰ ਤਕੜੀ ਵਿਉਂਤਬੰਦੀ ,ਅਨੁਸ਼ਾਸਨ ਪੂਰਨ ਤੇ ਲੰਮੇ ਚੱਲੇ ਸੰਘਰਸ਼ ਦੌਰਾਨ ਆਗੂਆਂ ਦੀਆਂ ਤਰਕਪੂਰਨ ਤਕਰੀਰਾਂ ਨੇ ਨੌਜਵਾਨੀ ਨੂੰ ਹਲੂਣਾ ਦਿੱਤਾ ਤੇ ਸੋਚਣ ਲਾਇਆ ਕਿ ਵੋਟਾਂ ਖਾਤਰ ਪੰਜੀਂ ਸਾਲੀਂ ਗੇੜਾ ਮਾਰਨ ਵਾਲੇ ਫਸਲੀ ਬਟੇਰੇ ,ਹਾਲੀਵੁੱਡ ਜਾਂ ਬਾਲੀਵੁੱਡ ਦੇ ਐਕਟਰ ਜਾਂ ਗਾਇਕ ਹੀ ਸਾਡੇ ਹੀਰੋ ਨਹੀਂ, ਸੰਘਰਸ਼ੀ  ਬਾਬੇ ਵੀ ਗਦਰੀ ਬਾਬਿਆਂ ਵਾਂਗ ਸਾਡੇ ਰੋਲ ਮਾਡਲ ਹੋ ਸਕਦੇ ਹਨ ।

ਸਾਡਾ ਕੰਮ ਸਿਰਫ ਸਿਆਸੀ ਰੈਲੀਆਂ ਦਾ ਇਕੱਠ ਬਣਨਾ, ਹੀਰੋਆਂ ਜਾਂ ਗਾਇਕਾਂ ਦੇ ਰੈਂਕ ਵਧਾਉਣਾ ਹੀ ਨਹੀਂ,ਸਗੋਂ ਭਗਤ- ਸਰਾਭਿਆਂ  ਵਾਂਗ ਸਿਸਟਮ ਬਦਲਣ ਲਈ ਆਪਣੇ ਹਿੱਸੇ ਦੀ ਲੜਾਈ ਲੜਨਾ ਵੀ ਹੈ। ਇਹ ਸੰਘਰਸ਼ ਨੌਜਵਾਨਾਂ ਨੂੰ ਚੰਗੇ/ਮਾੜੇ ਬਾਰੇ ਸੁਚੇਤ ਕਰਨ ਤੇ ਪੰਜਾਂ ਸਾਲਾਂ ਬਾਅਦ ਦਰ ਤੇ ਆਉਣ ਵਾਲਿਆਂ ਨੂੰ ਸਵਾਲ ਕਰਨ ਦੇ ਯੋਗ ਬਣਾ ਕੇ ਸਹੀ ਸੇਧ ਦੇਣ ਵਿੱਚ ਸਹਾਈ ਹੋਵੇਗਾ।

ਬਲਵੀਰ ਸਿੰਘ ਬਾਸੀਆਂ ਬੇਟ 

ਜਿਲ੍ਹਾ ਲੁਧਿਆਣਾ 

8437600371

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਸ਼ ਮੰਦਰ ਦੇ ਟਿਕਾਣਿਆਂ ਉੱਤੇ ਈਡੀ ਦੇ ਛਾਪੇ
Next articleNational Open Athletics: Harmilan Kaur sets national record in 1500m