ਪਾਕਿਸਤਾਨ: ਸਮੂਹਿਕ ਜਬਰ-ਜਨਾਹ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ

ਲਾਹੌਰ (ਸਮਾਜ ਵੀਕਲੀ):  ਪਾਕਿਸਤਾਨ ਦੀ ਅਦਾਲਤ ਨੇ 20 ਸਾਲਾਂ ਦੀ ਕਾਲਜ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਅਤੇ ਘਰ ਵਿੱਚੋਂ ਲੁੱਟ-ਖੋਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਮੌਜੂਦਾ ਸਾਲ ਜਨਵਰੀ ਮਹੀਨੇ ਵਿੱਚ ਇਥੋਂ 400 ਕਿਲੋਮੀਟਰ ਦੂਰ ਬਹਾਲਵਪੁਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਵਾਪਰੀ ਸੀ ਜਦੋਂ ਨਸੀਰ ਅਹਿਮਦ, ਮੁਹੰਮਦ ਵਸੀਮ, ਉਮਰ ਹਿਆਤ ਤੇ ਫਕੀਰ ਹੁਸੈਨ ਨੇ ਘਰ ਵਿੱਚ ਜਬਰੀ ਦਾਖਲ ਹੋ ਕੇ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਅਤੇ ਘਰ ਵਿੱਚੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਣਾ ਅਬਦੁੱਲ ਹਕੀਮ ਨੇ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਸੂਚਨਾ ਕਮਿਸ਼ਨ ਕੋਲ 32 ਹਜ਼ਾਰ ਆਰਟੀਆਈ ਅਰਜ਼ੀਆਂ ਜਵਾਬ ਦੀ ਉਡੀਕ ’ਚ
Next articleਡੇਰਾਬੱਸੀ: ਸੜਕ ਹਾਦਸੇ ’ਚ ਚਾਰ ਮਹੀਨੇ ਦੇ ਬੱਚੇ ਸਣੇ 4 ਹਲਾਕ