ਮਿੱਟੀ ਦੇ ਜਾਏ

(ਸਮਾਜਵੀਕਲੀ)

ਲਿਖਾਂ ਤਾਂ ਕਿਵੇਂ ਲਿਖਾਂ,ਮਿੱਟੀ ਦੇ ਜਾਇਆਂ ਦੀ ਤਕਦੀਰ।
ਫਾਂਸੀਆਂ ਰਹੇ ਚੁੰਮਦੇ ਹੱਸਕੇ ,ਪੇਸ਼ ਕਰਾਂ ਕਿਵੇਂ ਤਸਵੀਰ।

ਮੁਗਲਾਂ ਦੇ ਦੰਦ ਰਹੇ ਸਾਂ ਭੰਨਦੇ,ਅੰਗਰੇਜ਼ਾਂ ਦੀ ਨਕਸੀਰ।
ਸੀਨੇ ਵਿਚ ਰਹੇ ਰੜਕੜੀ ,ਸੰਤਾਲੀ ਵਿਚ ਜੋ ਖਿੱਚੀ ਲਕੀਰ।

ਜੰਗਲ ਬੇਲੇ ਪੱਟੇ ਨੇ,ਕਹੀਆਂ ਦਾਤੀਆਂ ਨਾਲ ਧਰਤੀ ਚੀਰ।
ਐਵੇਂ ਨੀ ਬਣੇ ਅੰਨਦਾਤੇ ? ਖੂਨ ਨਾਲ ਰਹੇ ਲਿਖਦੇ ਤਦਬੀਰ।

ਬਰਛਿਆਂ ਤੇ ਗਏ ਟੰਗੇ,ਸਿਰ ਲਹਾਏ ਨਾਲ ਤਲਵਾਰਾਂ ਤੀਰ ।
ਭੁੱਖੇ ਮਰਦੇ ਸਬਰ ਨੀ ਛੱਡਿਆ,ਸਭ ਗੁਆਕੇ ਗਾਈਏ ਹੀਰ।

ਘਰ ਢਾਉਣ ਵੈਰੀ ਆਏ,ਕਿਸਾਨ ਮਜਦੂਰ ਰਲ੍ਹਿਆ ਸੀਰ।
ਮੈਦਾਨੇ ਜੰਗ ਨਿੱਤਰੇ “ਜਿੰਦਰ”,ਗੁਰਾਂ ਨਾਲ ਧਿਆ ਕੇ ਪੀਰ।
………..
ਜਿੰਦਰ ਸੰਘਾ ਕੈਨੇਡਾ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰਾਂ ਵਿੱਚ ਚੱਲੀ ਗੱਲ, ਮੰਨੇਂ ਮੰਗਾਂ ਚੰਨੀ.. ਨਹੀਂ ਤਾਂ ਦਿਆਂਗੇ ਤਖਤਾਂ ਪਲਟ – ਬੁਲਾਰੇ
Next articleਸਾਡਾ ਅਪਣਾ ਸਵੈਮਾਣ (ਇੱਕ ਛੋਟੀ ਜਿਹੀ ਮੁਲਾਕਾਤ)