ਨਾਇਜੀਰੀਆ ਦੇ ਜੇਲ੍ਹ ’ਤੇ ਹਮਲਾ; 575 ਕੈਦੀ ਫ਼ਰਾਰ

ਲਾਗੋਸ (ਸਮਾਜ ਵੀਕਲੀ): ਦੱਖਣ-ਪੱਛਮੀ ਨਾਇਜੀਰੀਆ ਦੇ ਜੇਲ੍ਹ ’ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ 575 ਕੈਦੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਹਨ। ਅਫਰੀਕਾ ਦੇ ਇਸ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ ਵਿੱਚ ਜੇਲ੍ਹ ’ਤੇ ਹਮਲੇ ਦੀ ਇਸ ਵਰ੍ਹੇ ਵਾਪਰੀ ਇਹ ਤੀਸਰੀ ਘਟਨਾ ਹੈ। ਓਏਓ ਕਰੈਕਸ਼ਨਲ ਸੈਂਟਰ (ਜੇਲ੍ਹ) ਦੇ ਬੁਲਾਰੇ ਨੇ ਏਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ ਤੇ ਜੇਲ੍ਹ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਨਾਇਜੀਰੀਅਨ ਪਰਿਜ਼ਨਜ਼ ਸਰਵਿਸ ਨੇ ਜੇਲ੍ਹ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਨਾਇਜੀਰੀਆ ਦੇ ਜੇਲ੍ਹਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਮੂਲ ਦੀ ਨੀਰਾ ਟੰਡਨ ਵ੍ਹਾਈਟ ਹਾਊਸ ਦੀ ਸਟਾਫ ਸਕੱਤਰ ਨਿਯੁਕਤ
Next articleਤੂੰ ਵੀ ਮਾੜੀ ਕਰਦੇ ਰੱਬਾ