ਰਹਿਮਤ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਸਭ ਦੇ ਅੰਦਰ ਉਹੀ ਬੈਠਾ ਤੇਰੀ ਅੱਖ ਨਾ ਵੇਖਣ ਵਾਲੀ
ਬਾਹਰੋਂ ਫਿਰਦੈਂ ਰੂਪ ਵਟਾਉਂਦਾ ਤੇਰੀ ਅੰਦਰੋਂ ਨੀਅਤ ਕਾਲੀ

ਲੱਭਿਆਂ ਕਿਤੇ ਨਾ ਮਿਲਦੀ ਤੇਰੇ ਵਰਗਿਆਂ ਬੜੀ ਹੀ ਭਾਲੀ
ਉਹਦੀ ਰਜ਼ਾ ਬਿਨਾਂ ਖਾ ਨਾ ਸਕਦਾ ਮੂਧੀ ਵੱਜਦੀ ਥਾਲੀ

ਜਿਹਦੇ ਓੱਤੇ ਕਰਦਾ ਰਹਿਮਤ ਆ ਬਣਦਾ ਉਹਦਾ ਹਾਲੀ
ਬੰਦਿਆਂ ਕੀ ਜਾਣੇ ਤੂੰ ਵੱਡਾ ਛੋਟਾ ਐਵੇਂ ਦੇਈਂ ਜਾਵੇਂ ਗਾਲੀ

ਘਟ ਘਟ ਵਿੱਚ ਰਾਮ ਹੈ ਵੱਸਦਾ ਤੇਰੇ ਕੰਮ ਨਾ ਮੁੱਕਦੇ ਚਾਲੀ
ਭਾਂਤ ਭਾਂਤ ਦੇ ਉਹਨੇ ਫੁੱਲ ਖਿਲਾਏ ਕੀਤੀ ਨਾ ਕੋਈ ਕਾਹਲੀ

ਦਿਨੇਸ਼ ਨੰਦੀ
9417458831

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਥਕ ਰਤਨ-ਮਾ.ਤਾਰਾ ਸਿੰਘ ਜੀ
Next articleਲੋਟੇ