ਲਾਇਨਜ਼ ਕਲੱਬ ਫ੍ਰੈਂਡਜ਼ ਬੰਦਗੀ ਦੀ ਨਵੀਂ ਟੀਮ ਦੀ ਹੋਈ ਚੋਣ

ਕੈਪਸ਼ਨ-ਲਾਇਨਜ਼ ਕਲੱਬ ਫ੍ਰੈਂਡਜ਼ ਬੰਦਗੀ ਦੀ ਨਵੀਂ ਚੁਣੀ ਗਈ ਟੀਮ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲਾਇਨਜ਼ ਕਲੱਬ ਕਪੂਰਥਲਾ ਫਰੈਡਜ ਬੰਦਗੀ ਦੀ ਸਰਬਸੰਮਤੀ ਨਾਲ ਟੀਮ ਚੁਣੀ ਗਈ । ਜਿਸ ਵਿਚ ਪ੍ਰਧਾਨ ਲਾਇਨ ਸੁਖਜੀਤ ਸਿੰਘ ,ਸੈਕਟਰੀ ਲਾਇਨ ਸੁਰਜੀਤ ਸਿੰਘ ਚੰਦੀ,ਕੈਸ਼ੀਅਰ ਲਾਇਨ ਅਮਨ ਸੂਦ,ਪੀ ਆਰ ਓ ਲਾਇਨ ਕੁਲਵਿੰਦਰ ਸਿੰਘ ਲਾਡੀ ਅਤੇ ਵਾਈਸ ਪ੍ਰਧਾਨ ਲਾਇਨ ਪ੍ਰਸ਼ਾਂਤ ਸ਼ਰਮਾ ਨੂੰ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਨੇ ਪੂਰੇ ਸਾਲ ਵਿਚ ਆਪਣੀ ਪੂਰੀ ਟੀਮ ਅਤੇ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਸੇਵਾ ਦੇ ਕੰਮ ਕਰਨ ਵਾਸਤੇ ਪ੍ਰਣ ਲਿਆ। ਉਹਨਾਂ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।

ਇਸ ਮੌਕੇ ਸੀਨੀਅਰ ਲਾਇਨ ਬਲਜਿੰਦਰ ਸਿੰਘ ਨੇ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਅਤੇ ਅੱਗੋਂ ਤੋਂ ਮਾਨਵਤਾ ਦੀ ਸੇਵਾ ਲਈ ਪੂਰੇ ਕਲੱਬ ਮੈਂਬਰ ਅਤੇ ਟੀਮ ਨੂੰ ਪ੍ਰੇਰਿਤ ਕੀਤਾ।ਇਸ ਮੌਕੇ ਸਾਬਕਾ ਪ੍ਰਧਾਨ ਲਾਇਨ ਐੱਸ ਪੀ ਸਿੰਘ,ਲਾਇਨ ਅਸ਼ੋਕ ਕੁਮਾਰ,ਲਾਇਨ ਜਸਪ੍ਰੀਤ ਸਿੰਘ,ਲਾਇਨ ਰੋਬਿਨਪ੍ਰੀਤ ਸਿੰਘ,ਲਾਇਨ ਜਗਰੂਪ ਸਿੰਘ,ਲਾਇਨ ਜਗਦੀਪ ਸਿੰਘ,ਲਾਇਨ ਭੁਪਿੰਦਰ ਸਿੰਘ,ਲਾਇਨ ਡਾ ਸਾਹਿਬ ਸਿੰਘ,ਲਾਇਨ ਰਮੇਸ਼ ਲਾਲ ਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ ਨਾਨਕਪੁਰ
Next articleਡਰ