KBC 12 : ਸਿਰਫ਼ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ 7 ਕਰੋੜ ਤੋਂ ਵਾਂਝੀ ਰਹਿ ਗਈ IPS ਅਧਿਕਾਰੀ ਮੋਹਿਤਾ ਸ਼ਰਮਾ

ਮੁੰਬਈ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ‘ਕੌਣ ਬਣੇਗਾ ਕਰੋੜਪਤੀ’ ‘ਚ ਇਸ ਸੀਜ਼ਨ ਦੀ ਦੂਜੀ ਸਭ ਤੋਂ ਵਧੀਆ ਖ਼ਿਡਾਰੀ ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ 7 ਕਰੋੜ ਰੁਪਏ ਜਿੱਤਦੇ-ਜਿੱਤਦੇ ਰਹਿ ਗਈ। ਇਸ ਸ਼ੋਅ ‘ਚ ਮੋਹਿਤਾ ਸ਼ਰਮਾ ਨੇ ਆਪਣੇ ਗਿਆਨ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਪਰ 7 ਕਰੋੜ ਦੇ ਲਈ ਪੁੱਛੇ ਗਏ ਸਵਾਲ ‘ਤੇ ਆ ਕੇ ਉਹ ਰੁਕ ਗਈ। ਉਨ੍ਹਾਂ ਨੂੰ ਇਸ ਸਵਾਲ ਦਾ ਉੱਤਰ ਨਹੀਂ ਪਤਾ ਸੀ। ਆਓ ਜਾਣੋ 7 ਕਰੋੜ ਦਾ ਸਵਾਲ ਕੀ ਸੀ। ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ ਤੋਂ ਇਕ ਕਰੋੜ ਲਈ ਅਮਿਤਾਭ ਬੱਚਨ ਨੇ ਪੁੱਛਿਆ ਸੀ ਇਹ ਸਵਾਲ।

ਸਵਾਲ: ਇਨ੍ਹਾਂ ‘ਚੋਂ ਕਿਹੜੇ ਵਿਸਫੋਟਕ ਪਦਾਰਥ ਦਾ ਪੇਟੈਂਟ ਪਹਿਲੀ ਵਾਰ 1898 ‘ਚ ਜਰਮਨ ਦੇ ਰਸਾਇਣ ਵਿਗਿਆਨੀ ਜੋਰਜ ਫ੍ਰੀਡਰਿਕ ਹੈਨਿੰਗ ਨੇ ਕਰਵਾਇਆ ਸੀ ਅਤੇ ਦੂਸਰੇ ਵਿਸ਼ਵ ਯੁੱਧ ‘ਚ ਸਭ ਤੋਂ ਪਹਿਲਾਂ ਕਿਸ ਦੀ ਵਰਤੋਂ ਕੀਤੀ ਗਈ ਸੀ? 
ਇਸ ਸਵਾਲ ਦਾ ਜਵਾਬ RDX ਸੀ, ਜੋ ਕਿ ਆਈ. ਪੀ. ਐਸ. ਅਧਿਕਾਰੀ ਮੋਹਿਤਾ ਸ਼ਰਮਾ ਨੇ ਦਿੱਤਾ ਸੀ। ਉਸ ਦਾ ਇਹ ਜਵਾਬ ਬਿਲਕੁਲ ਸਹੀ ਸੀ।