ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਨੂੰਨ ਵਾਪਸ ਲੈਣ ਦਾ ਜਥੇਦਾਰ ਖੋਜਵਾਲ ਨੇ ਕੀਤਾ ਸਵਾਗਤ

ਕੈਪਸ਼ਨ-ਮੋਦੀ ਸਰਕਾਰ ਵੱਲੋਂ ਤਿੰਨੋਂ ਖੇਤੀ ਕਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਖੋਜਵਾਲ ਕਿਸਾਨਾਂ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਉਂਦੇ ਹੋਏ

ਪਿੰਡ ਖੋਜੇਵਾਲ ਵਿੱਚ ਲੋਕਾਂ ਖੁਸ਼ੀ ਵਿੱਚ ਵੰਡੇ ਲੱਡੂ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਜਿਉਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪੁਰਬ ਮੌਕੇ ਅੱਜ ਸਵੇਰੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲੈਣ ਦੇ ਐਲਾਨ ਹੁੰਦਿਆਂ ਹੀ ਜਿੱਥੇ ਦੇਸ਼ ਦੇ ਹਰ ਕਿਸਾਨ ਮਜ਼ਦੂਰ ਤੇ ਕਿਰਤੀ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਉਥੇ ਹੀ ਪਿੰਡ ਖੋਜੇਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਅਤੇ ਸਾਰੇ ਨਗਰ ਨਿਵਾਸੀਆਂ ਵੱਲੋ ਮੋਦੀ ਸਰਕਾਰ ਵੱਲੋ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨ ਦਾ ਸਵਾਗਤ ਕੀਤਾ ਗਿਆ ਅਤੇ ਜਲੰਧਰ ਕਪੂਰਥਲਾ ਸੜਕ ਤੇ 31 ਕਿਲੋ ਲੱਡੂ ਵੰਡੇ ਗਏ । ਇਸ ਦੌਰਾਨ ਕਿਸਾਨੀ ਸਘੰਰਸ਼ ਵਿਚ ਸ਼ਹੀਦ ਹੋਏ ਕਿਸਾਨਾ ਨੂੰ ਵੀ ਯਾਦ ਕੀਤਾ ਗਿਆ।

ਜਿਨਾ ਦੀ ਬਦੋਲਤ ਕਿਸਾਨੀ ਜਿੱਤ ਪ੍ਰਾਪਤ ਹੋਈ ।ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਕਿਹਾ ਕਿ ਇਸ ਕਿਸਾਨੀ ਸਘੰਰਸ਼ ਦੀ ਤਾਂ ਜਿੱਤ ਉਸ ਦਿਨ ਹੀ ਹੋ ਗਈ ਸੀ। ਜਿਸ ਦਿਨ ਕਿਸਾਨ ਸਰਕਾਰ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ ਸਨ। ਸਿਰਫ ਇਸ ਜਿੱਤ ਦਾ ਐਲਾਨ ਹੋਣਾ ਬਾਕੀ ਸੀ। ਜੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਇਸ ਜਿੱਤ ਨੂੰ ਇੱਕ ਇਤਿਹਾਸਕ ਜਿੱਤ ਦੱਸਿਆ।ਇਸ ਮੋਕੇ ਤੇ ਰਣਜੀਤ ਸਿਘ ਖੋਜੇਵਾਲ, ਜਗਦੀਸ਼ ਸਿਘ ਜੋਸ਼, ਗਿਆਨੀ ਜੋਗਿੰਦਰ ਸਿੰਘ, ਅਮਰਜੀਤ ਸਿਘ ,ਜਸਪਾਲ ਸਿੰਘ , ਤੀਰਥ ਸਿੰਘ, ਦਰਸ਼ਨ ਸਿੰਘ ਅਤੇ ਪਿੰਡ ਦੇ ਨੌਜਵਾਨ ਅਤੇ ਪਤਵੰਤੇ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleदेश के अन्नदाता किसानों तथा किसान संगठनों को ऐतिहासिक जीत की इंडियन रेलवे एम्पलाईज फेडरेशन ने बधाई दी
Next articleਨਵਜੋਤ ਸਿੱਧੂ ਦੇ ਫ਼ੈਸਲੇ ਸ਼ਲਾਘਾਯੋਗ- ਸਾਹੀ