ਪਿੰਡ ਸਤਿਆਲ ਵਿਚ ਡਾ. ਅੰਬੇਡਕਰ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਟੂਰਨਾਮੈਂਟ

(ਸਮਾਜ ਵੀਕਲੀ)
ਹੁਸ਼ਿਆਰਪੁਰ (ਕੁਲਦੀਪ ਚੁੰਬਰ)- ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਰਜਿ. ਸਤਿਆਲ ਵਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਦੋ ਦਿਨਾਂ ਦਾ ਟੂਰਨਾਮੈਂਟ ਕਰਵਾਇਆ ਗਿਆ । ਇਸ ਵਿੱਚ ਫੁੱਟਬਾਲ, ਵਾਲੀਬਾਲ, ਦੌੜਾਂ , ਰੱਸਾਕਸ਼ੀ ਬੈਡਮਿੰਟਨ ਦੇ ਮੈਚ ਕਰਵਾਏ ਗਏ । ਇਸ ਵਿੱਚ ਵੱਖ ਵੱਖ ਪਿੰਡਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਪਹਿਲੇ ਦਿਨ ਮਾਂਝੀ ਤੇ ਸਤਿਆਲ ਦੀ ਟੀਮ ਵਿਚਕਾਰ ਫੁਟਬਾਲ ਦਾ ਮੈਚ ਹੋਇਆ।  ਜਿਸ ਵਿੱਚ ਸਤਿਆਲ ਦੀ ਟੀਮ 1- 0 ਨਾਲ ਜੇਤੂ  ਰਹੀ । ਇਸ ਤੋਂ  ਬਾਅਦ 100 ਮੀਟਰ ਦੌੜਾਂ ਕਰਵਾਈਆਂ ਗਈਆਂ ।  ਜਿਸ ਵਿੱਚ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ।  ਦੌੜਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਦੌੜਾਕਾਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ । ਵਾਲੀਬਾਲ ਦਾ ਮੈਚ ਵੀ ਕਰਵਾਇਆ ਗਿਆ । ਜਿਸ ਵਿਚ ਪਿੰਡ ਡਾਡੇ ਤੇ ਨਾਰੇ ਦੀ ਟੀਮ ਨੇ ਹਿੱਸਾ ਲਿਆ।  ਇਸ ਵਿੱਚ ਡਾਡੇ ਦੀ ਟੀਮ ਜੇਤੂ ਰਹੀ । ਇਸ ਤੋਂ ਬਾਅਦ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ।  ਜਿਸ ਵਿੱਚ ਬਸੀ ਕਿੱਕਰਾਂ ਦੀ ਟੀਮ ਨੇ ਇਹ ਮੁਕਾਬਲਾ ਜਿੱਤਿਆ।  ਪਿੰਡ ਦੇ ਸਰਪੰਚ ਅਤੇ ਹੋਰ ਟੂਰਨਾਮੈਂਟ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।  ਇਸ ਮੌਕੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ  ।
Previous articleOver 90% students in Pakistan weak in maths, science
Next articleਅੱਜ-ਕੱਲ