ਮੈਂ ਹੁਣ ਵੀ ਸਹੀ ਹਾਂ।

(ਬਲਰਾਜ ਚੰਦੇਲ ਜੰਲਧਰ)

(ਸਮਾਜ ਵੀਕਲੀ)

ਅਮ੍ਰਿਤਸਰ ਡਿਊਟੀ ਤੇ ਜਾਣ ਲਈ ਡੇਲੀ ਪੈਸੰਜਰੀ ਕਰਨੀ ਪੈਂਦੀ ਸੀ । ਮੈਂਨੂੰ ਹਰ ਰੋਜ ਸਵੇਰੇ ਗੱਡੀ ਫੜੵਣ ਦੀ ਕਾਹਲੀ ਹੋਣੀ ਤੇ ਬੀਬੀਆਂ ਭੈਣਾਂ ਮੰਦਿਰ ਗੁਰਦੁਆਰੇ ਜਾਂਦੀਆਂ ਰਸਤੇ ਵਿੱਚ ਹੀ ਟੱਕਰਨੀਆਂ,ਉਨ੍ਹਾਂ ਭਾਣੇ ਮੇਰੀਆਂ ਮੌਜਾਂ ਤੇ ਮੇਰੇ ਭਾਣੇ ਉਨ੍ਹਾਂ ਦੀਆਂ।

ਸਾਡੇ ਨਾਲ ਦੋ ਤਿਨ 50,,60 ਸਾਲ ਦੀਆਂ ਬਜੁਰਗ ਔਰਤਾਂ ਵੀ ਜਲੰਧਰ ਤੋਂ ਬਿਆਸ ਰੋਜ਼ ਚੜੵਦੀਆਂ ਸੀ।ਬੜਾ ਅਜ਼ੀਬ ਲਗਣਾ ਕਿ ਸਾਡੀ ਤਾਂ ਨੌਕਰੀ ਕਰਕੇ ਮਜ਼ਬੂਰੀ ਹੈ,ਇਹ ਕਿਉਂ ਰੋਜ ਸਵੇਰੇ ਸਵੇਰੇ ਪੰਗਾ ਲੈਂਦੀਆਂ। ਅਸੀਂ ਸਾਰੀਆਂ ਇੱਕੋ ਜਗਾਹ ਇਕੱਠੀਆਂ ਹੀ ਬੈਠਦੀਆਂ ਸੀ।

ਇੱਕ ਦਿਨ ਪੁੱਛ ਹੀ ਲਿਆ ਬਈ ਘਰ ਦਾ ਸੁੱਖ ਛੱਡ ਕੇ ਤੁਸੀਂ ਕਾਹਨੂੰ ਰੋਜ ਗੱਡੀ ਦੇ ਧੱਕੇ ਖਾਂਦੀਆਂ?ਉਨ੍ਹਾਂ ਬੜੇ ਆਰਾਮ ਨਾਲ ਜੁਬਾਵ ਦਿੱਤਾ–ਕਿਹੜਾ ਨੂੰਹਾ ਦੇ ਨਿਆਣੇ ਸਾਂਭੇ,ਇੱਕ ਦੇ ਫੜੋ ਤਾਂ ਦੂਜੀ ਗੁੱਸੇ ਹੋ ਜਾਂਦੀ। ਨਾਲੇ ਪੁਨੰ ਤੇ ਨਾਲੇ ਫਲੀਆਂ।ਨਾ ਚੋਰ ਦੇਖੇ ਤੇ ਨਾਂ ਕੁੱਤਾ ਭੌਂਕੇ।
ਡੇਰੇ ਜਾਈਦਾ ,ਸਤਸੰਗ ਸੁਣੀਦਾ,ਲੰਗਰ ਖਾਈਦਾ ਤੇ ਦੁਪਹਿਰ ਦੀ ਗੱਡੀ ਫੜੋ ਤੇ ਵਾਪਸ ਘਰ ।

ਬਾਕੀਆਂ ਮੈਡਮਾ ਨੇ ਤਾਂ ਹੱਸ ਛੱਡਿਆ ਪਰ ਮੇਰੇ ਕੋਲੋ ਨਾਂ ਰਿਹਾ ਗਿਆ ਤੇ ਮੈਂ ਕਹਿ ਹੀ ਦਿੱਤਾ ਕਿ ਨੂੰਹਾ ਦੇ ਬੱਚੇ ਤੁਹਾਡੇ ਵੀ ਤਾਂ ਪੋਤਾ ਪੋਤੀ ਨੇ ,ਜੇ ਡੇਲੀ ਪੈਸੰਜਰੀ ਕਰਨ ਜੋਗੀ ਸੇਹਤ ਹੈ ਤਾਂ ਘਰ ਵਿੱਚ ਮੱਦਦ ਕਰਨੀ ਚਾਹੀਦੀ ਹੈ। ਉਹ ਬੜੇ ਧੜੱਲੇ ਨਾਲ ਬੋਲੀਆਂ–ਅਸੀਂ ਅਪਣੇ ਬੱਚੇ ਪਾਲ ਦਿੱਤੇ ਹੁਣ ਅਸੀਂ ਅਪਣਾ ਅੱਗਾ ਵੀ ਤਾਂ ਸੁਆਰਨਾ। ਇਹ ਜੀ ਦੇ ਜੰਜਾਲ ਤਾਂ ਸਾਰੀ ਉਮਰ ਮੁਕਣੇ ਹੀ ਨਹੀਂ। ਮੈਂ ਉਦੋਂ ਇਹ ਵੀ ਸੋਚਿਆ ਕਿ ਮੈਂ ਬੱਚੇ ਘਰ ਛੱਡਕੇ ਆਂਉਦੀ ਹਾਂ ਇਸ ਲਈ ਮੇਰੀ ਇਹ ਸੋਚ ਸ਼ਾਇਦ ਮੇਰਾ ਸਵਾਰਥ ਹੈ।

ਪਰ ਅੱਜ 20 ਸਾਲਾਂ ਬਾਦ ਵੀ ਮੇਰੀ ਸੋਚ ਉਹੀ ਹੈ ਜਦੋਂ ਮੈਂ ਅਪਣੇ ਪੋਤੇ ਪੋਤੀ ਨੂੰ ਘਰ ਵਿੱਚ ਸਾੰਭਦੀ ਹਾਂ।ਅਪਣਾ ਅੱਗਾ ਸਵਾਰਣ ਦਾ ਮਤਲਵ ਇਹ ਨਹੀਂ ਜੋ ਆਮ ਤੋਰ ਤੇ ਧਾਰਮਿਕ ਪ੍ਰਵਚਨਾਂ ਵਿੱਚ ਦੱਸਿਆ ਜਾਂਦਾ, ਬਲਿਕ ਇਹ, ਅਪਣੀ ਸੋਚ ਦਾ ਮਿਆਰ, ਅਪਣੀ ਔਲਾਦ ਤੇ ਅਪਣੇ ਘਰ ਪਰਿਵਾਰ ਨੂੰ ਸੰਵਾਰਨਾ ਹੁੰਦਾ । ਅਧਿਆਤਮਕ ਗਿਆਨ, ਪੂਜਾ ਪਾਠ ਘਰ ਵਿੱਚ ਬੱਚਿਆ ਦੇ ਨਾਲ ਵੀ ਹੋ ਸਕਦਾ।
ਅੱਜ ਮੈ ਕਹਿ ਸਕਦੀ ਹਾਂ ਕਿ ਉਸ ਵਕਤ ਮੇਰੀ ਸੋਚ ਮੇਰਾ ਸਵਾਰਥ ਨਹੀਂ ਸੀ,
ਇਹ ਉਦੋਂ ਵੀ ਸਹੀ ਸੀ
ਤੇ ਹੁਣ ਵੀ ਸਹੀ ਹੈ।

ਧੰਨਵਾਦ।
ਬਲਰਾਜ ਚੰਦੇਲ ਜੰਲਧਰ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਖ਼ੁਸ਼ੀ ਮਨਾਈਏ
Next articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਬੱਸਾਂ ਚਲਾਉਣ ਦੀ ਮੰਗ