ਜੇਕਰ ਕਿਸੇ ਵੀ ਟੋਲ ਪਲਾਜ਼ਾ ਤੇ ਰੇਟਾ ਵਿੱਚ ਵਾਧਾ ਕੀਤਾ ਤਾਂ ਪੰਜਾਬ ਦਾ ਕੋਈ ਟੋਲ ਨਹੀਂ ਚੱਲਣ ਦਿਆਂਗੇ। ਚੰਦੀ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ)- ਅੱਜ ਇੱਥੇ ਨਕੋਦਰ ਜਗਰਾਓਂ ਰੋਡ ‘ਤੇ ਚੱਲ ਰਹੇ ਟੋਲ ਪਲਾਜ਼ਾ ਨੂੰ ਕੀਤਾ ਬੰਦ ਸੰਯੁਕਤ ਕਿਸਾਨ ਮੋਰਚੇ ਦੀਆਂ ਸਿਰਮੌਰ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਬੰਦ ਕਰ ਦਿੱਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਦਿਲਬਾਗ ਸਿੰਘ ਚੰਦੀ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਟੋਲ ਪਲਾਜ਼ਾ ਤੇ ਆਪਣੀ ਮਰਜ਼ੀ ਨਾਲ ਰੇਟਾ ਵਿੱਚ ਵਾਧਾ ਕੀਤਾ ਤਾਂ ਪੰਜਾਬ ਦਾ ਕੋਈ ਟੋਲ ਨਹੀਂ ਚੱਲਣ ਦਿਆਂਗੇ। ਇਸ ਮੌਕੇ ਟੋਲ ਮੈਨੇਜਰ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਕਿ ਅਸੀਂ ਕੋਈ ਵੀ ਰੇਟ ਨਹੀਂ ਵਧਾਵਾਗੇ ਜੇਕਰ ਇੰਜ ਹੋਇਆ ਤਾਂ ਸਾਡੇ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸਤੇ ਜੱਥੇਬੰਦੀਆਂ ਵੱਲੋਂ ਸਹਿਮਤੀ ਪ੍ਰਗਟਾਉਦਿਆ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਟੋਲ ਪਲਾਜ਼ਾ ਦੀ ਟੀਮ ਵੱਲੋਂ ਅੰਦੋਲਨ ਜਿੱਤਣ ਦੀ ਖੁਸ਼ੀ ਵਿੱਚ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ, ਰਜਿੰਦਰ ਮੰਡ, ਰਤਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਤਨਾਮ ਸਿੰਘ ਬਿੱਲੇ, ਅਵਤਾਰ ਸਿੰਘ, ਇਸਤਰੀ ਆਗੂ ਅਨੀਤਾ ਸੰਧੂ ਆਦਿ ਹਾਜਰ ਸਨ। ਜਾਰੀ ਕਰਤਾ ਦਿਲਬਾਗ ਸਿੰਘ ਚੰਦੀ।

 

 

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡੀਸੀ ਦਫ਼ਤਰਾਂ ਅੱਗੇ ਪੰਜ ਦਿਨਾਂ ਪੱਕੇ ਮੋਰਚੇ ਆਰੰਭ
Next articleਪਿਆਰੇ ਬੱਚਿਓ ! ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ..