ਮੈਂ ਵਾਸੀ ਸ਼ਹਿਰ ਕਸੂਰ ਦਾ ਮੈਨੂੰ ਬੁੱਲ੍ਹੇ ਸ਼ਾਹ …..

ਅਬਦੁਲ ਜਬਾਰ ਅਦਾ ਕਸੂਰ ਸ਼ਹਿਰ ਪਾਕਿਸਤਾਨ

(ਸਮਾਜ ਵੀਕਲੀ)

ਮੈਂ ਵਾਸੀ ਸ਼ਹਿਰ ਕਸੂਰ ਦਾ ਮੈਨੂੰ ਬੁੱਲ੍ਹੇ ਸ਼ਾਹ ਦੀ ਥਾਪ ।

ਮੇਰੇ ਹੱਥ ਫੜਾਈਆਂ ਕਾਫ਼ੀਆਂ, ਮੈਨੂੰ ਮਿਸ਼ਰੇ ਦਿੱਤੇ ਆਪ ।

ਮੈਂ ਨੌਕਰ ਕੁੱਲ ਜਹਾਨ ਦਾ ਮੇਰਾ ਮਜ਼ਹਬ ਹੈ ਇਨਸਾਨ।

ਮੈਂ ਰਮਜ਼ ਇਸ਼ਕ ਦੀ ਸਮਝਿਆ ਮੇਰਾ ਮਾਲਕ ਵੱਲ ਧਿਆਨ।

ਮੈਂ ਵੇਖਿਆ ਜਲਵਾ ਰੱਬ ਦਾ ਮੇਰਾ ਹਾਦੀ ਪਾਕ ਕੁਰਾਨ ।

ਮੇਰੀ ਸ਼ੇਅਰ‌ਾ ਨਾਲ ਪ੍ਰੀਤ ਹੈ ਮੇਰੇ ਗੀਤਾਂ ਵਿੱਚ ਅਲਾਪ ।

ਮੈਂ ਵਾਸੀ ਸ਼ਹਿਰ ਕਸੂਰ ਦਾ ਮੈਨੂੰ ਬੁੱਲ੍ਹੇ ਸ਼ਾਹ ਦੀ ਥਾਪ।

ਮੇਰਾ ਵਾਰਿਸ ਨਾਨਕ ਸਾਹਿਬ ਹੈ ਮੇਰਾ ਮੁਰਸ਼ਦ ਪੀਰ ਫ਼ਰੀਦ ।

ਮੈਨੂੰ ਮੌਲਾ ਇੱਜ਼ਤਾਂ ਬਖ਼ਸ਼ੀਆਂ ਮੈਨੂੰ ਸ਼ਾਇਰ ਕਹਿਣ ਜ਼ਦੀਦ ।

ਮੇਰਾ ਚੰਨ ਹੈ ਮੁਖੜਾ ਯਾਰ ਦਾ ਮੇਰੀ ਈਦ ਹੈ ਉਹਦੀ ਦੀਦ ।

ਮੈਂ ਵਾਸੀ ਸ਼ਹਿਰ ਕਸੂਰ ਦਾ ਮੈਨੂੰ ਬੁੱਲ੍ਹੇ ਸ਼ਾਹ ਦੀ ਥਾਪ ।

ਮੇਰੇ ਹੱਥ ਫੜਾਈਆਂ ਕਾਫ਼ੀਆਂ ਮੈਨੂੰ ਮਿਸ਼ਰੇ ਦਿੱਤੇ ਆਪ ।

ਲੇਖਕ :- ਅਬਦੁਲ ਜਬਾਰ ਅਦਾ ਕਸੂਰ ਸ਼ਹਿਰ ਪਾਕਿਸਤਾਨ

Previous articleAIMIM extends olive branch to SP
Next articleAre Christian Missionaries Vestige of Colonialism?