ਨੇਪਾਲ ਵਿੱਚ ਬੱਸ ਨਹਿਰ ਵਿੱਚ ਡਿੱਗੀ, 22 ਹਲਾਕ

ਕਾਠਮੰਡੂ (ਸਮਾਜ ਵੀਕਲੀ): ਇਥੋਂ ਦੇ ਮੁਗੂ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 22 ਜਣੇ ਹਲਾਕ ਹੋ ਗਏ ਜਦਕਿ 16 ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਸ ਗਾਮਗਧੀ ਜਾ ਰਹੀ ਸੀ ਕਿ ਨੇਪਾਲਗੰਜ ਵਿਚ ਪੀਨਾ ਝਿਆਰੀ ਨਹਿਰ ਵਿਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਵਾਰੀਆਂ ਵਿਚੋਂ ਜ਼ਿਆਦਾਤਰ ਵਿਜੈ ਦਸ਼ਮੀ ਦਾ ਤਿਉਹਾਰ ਮਨਾ ਕੇ ਘਰਾਂ ਨੂੰ ਜਾ ਰਹੀਆਂ ਸਨ। ਪ੍ਰਸ਼ਾਸਨ ਨੇ ਘਟਨਾ ਸਥਾਨ ਤੋਂ ਜ਼ਖਮੀਆਂ ਨੂੰ ਸੁਰੱਖਿਅਤ ਪਹੁੰਚਾਉਣ ਲਈ ਫੌਜੀ ਹੈਲੀਕਾਪਟਰ ਭੇਜ ਦਿੱਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly