ਗੁਰੂਦੁਆਰਾ ਸਿੰਘ ਸਭਾ ਸਿੱਖ ਸੈਂਟਰ ਸਟਾਈਲਸੋਫ ਬਾਰਮਬੈਕ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ

ਹਮਬਰਗ (ਰੇਸ਼ਮ ਭਰੋਲੀ)- ਅਗਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੁਝ ਲਿੱਖਣਾ ਹੋਵੇ ਤਾਂ ਉਹ ਚਾਨਣ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋ ਜਾਦੀ ਹੈ ,ਮੈਂ ਤਾਂ ਕੀ ਕੋਈ ਵੀ ਦੁਨੀਆ ਦਾ ਵੱਡੇ ਤੋਂ ਵੱਡਾ ਲੇਖਕ ਬਾਬੇ ਨਾਨਕ ਬਾਰੇ ਸਭ ਕੁਝ ਨਹੀਂ ਲਿੱਖ ਸਕਦਾ, ਬਾਬੇ ਨਾਨਕ ਦਾ ਪ੍ਰਕਾਸ਼ ਸੰਨ 1469 ਵਿੱਚ ਰਾਇ ਭੋਇ ਦੀ ਤਲਵੰਡੀ, ਸ੍ਰੀ ਨਨਕਾਣਾ ਸਾਹਿਬ ਵਿੱਖੇ ਹੋਇਆਂ,  ਪਿਤਾ ਧੰਨ ਧੰਨ ਬਾਬਾ ਕਲਿਆਣ ਦਾਸ ਜੀ /ਧੰਨ ਧੰਨ ਮਾਤਾ ਤ੍ਰਿਪਤਾ ਜੀ , ਭੈਣ ਬੇਬੇ ਨਾਨਕੀ ਜੀ , ਸੁਪਤਨੀ ਧੰਨ ਧੰਨ ਮਾਤਾ ਸੁਲੱਖਣੀ ਜੀ, ਸੰਤਾਨ ਧੰਨ ਬਾਬਾ ਸ੍ਰੀ ਚੰਦ ਜੀ , ਧੰਨ ਬਾਬਾ ਲਖਮੀ ਦਾਸ ਜੀ , ਕੀਰਤਨੀ ਧੰਨ ਧੰਨ ਭਾਈ ਮਰਦਾਨਾ ਜੀ ਤੇ ਧੰਨ ਧੰਨ ਭਾਈ ਬਲਵੰਤ ਜੀ ਜਿਸ ਨੂੰ ਗੁਰੂ ਸਾਹਿਬ ਪਿਆਰ ਨਾਲ ਭਾਈ ਬਾਲਾ ਕਹਿਕੇ ਸੰਬੋਧਨ ਕਰਦੇ ਹੁੰਦੇ ਸੀ, ਸ਼ਬਦ :19 ਰਾਗਾਂ ਵਿੱਚ 974 ਸ਼ਬਦ , ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ 19 ਨਬੰਵਰ ਨੂੰ ਅਖੰਡ ਪਾਠ ਸਾਹਿਬ ਆਰੰਬ ਕੀਤੇ ਗਏ ਸੀ ਜ਼ਿਹਨਾਂ ਦੇ ਭੋਗ 21 ਨਬੰਵਰ ਦਿਨ ਐਤਵਾਰ ਨੂੰ ਪਾਏ ਗਏ ਤੇ ਸਰਬੰਤ ਦੇ ਭਲੇ ਦੀ ਅਰਦਾਸ ਕੀਤੀ ਤੇ ਇਸ ਸੁਭ ਮੋਕੇ ਤੇ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਸੁਆਸਾਂ ਦੀ ਪੁੱਜੀ ਨੂੰ ਸਫਲਾ ਬਣਾ ਰਹੀਆਂ ਸੀ ਤੇ ਲੰਗਰ ਹਾਲ ਵਿੱਚ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਸੀ ਤੇ ਗੁਰੂ ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਇਸ ਸੁਭ ਮੁੱਕੇ ਦੀ ਸੰਗਤਾਂ ਨੂੰ ਵਧਾਈ ਵੀ ਦਿੱਤੀ ਤੇ ਸੰਗਤਾਂ ਤੇ ਪਰਬੰਦਕਾ ਵੱਲੋਂ ਬਹੁਤ ਹੀ ਸ਼ਰਧਾਂ ਅਤੇ ਸਤਿਕਾਰ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ ਦਿਹਾੜਾ ਮਨਾਇਆ ਤੇ ਨਾਲ ਦੇ ਨਾਲ ਹੀ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਵੀ ਕਰੀ ਜਾਂਦੇ ਸੀ ਕਿ ਭਾਈ ਵੇਸੇ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਪਰ (covin 19 )ਕੋਰੋਨਾ ਕਰਕੇ ਆਪਣੇ ਆਪ ਹੀ ਫ਼ਾਸਲਾ ਰੱਖ ਕੇ ਬੈਠੋ ,ਤੇ ਇਕ ਸ਼ਬਦ ਦੀ ਹਾਜ਼ਰੀ ਭਾਈ ਮਨਜੀਤ ਸਿੰਘ ਨੇ ਆਪਣੀ ਰੰਸਭਿੰਨੀ ਅਵਾਜ਼ ਰਾਹੀਂ ਹਾਜਰੀ ਲਵਾਈ ਤੇ ਨਾਲ ਹੀ ਇੰਡੀਆ ਤੋਂ ਵਿਸ਼ੇਸ਼ ਤੋਰ ਤੇ ਆਏ ਭਾਈ ਰਵਿੰਦਰ ਸਿੰਘ ਰਾਹੀਂ ਪਟਿਆਲ਼ਾ ਵਾਲ਼ਿਆਂ ਨੇ ਸ਼ੁਰੂ ਵਿੱਚ ਹੀ ਇੱਕ ਗਿੱਲ ਬਹੁਤ ਵਧੀਆਂ ਕਹੀ ਕਿ ਗੁਰੂ ਨਾਨਕ ਦੇਵ ਜੀ ਸਮੁੰਦਰ ਤੋਂ ਡੂੰਗਾ ਤੇ ਉਸਮਾਨ ਤੋਂ ਵੀ ਉੱਚਾ, ਜਿਸ ਤਰਾਂ ਇਹਨਾ ਦੀ ਕੋਈ ਉਚਾਈ ਨਾਪ ਸਕਿਆ , ਭਾਈ ਰਵਿੰਦਰ ਸਿੰਘ ਰਾਹੀਂ ਜੀ ਨੇ ਬਾਬੇ ਨਾਨਕ ਦੀ 19 ਰਾਗਾਂ ਦੀ ਬਾਣੀ ਵਿੱਚੋਂ ਕੀਰਤਨ ਰਾਹੀਂ ਸੰਗਤਾਂ ਨੂੰ ਲਿਬਾਸ ਕੀਤੀ , ਉਪਰੰਤ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਤੇ ਸਮਾਪਤੀ ਦੀ ਅਰਦਾਸ ਕੀਤੀ ਤੇ ਹੁਕਮਨਾਮਾ ਸਾਹਿਬ ਲਿਆ ਗਿਆ ਤੇ ਪ੍ਰਸਾਦ ਵਰਤਾਇਆ ਗਿਆ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਬਾਜਵਾ ਨੇ ਇਸ ਸਮੇ ਪਹੁੰਚਣ ਵਾਲ਼ੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਪਣਾ ਆਪਣਾ ਖਿਆਲ ਰੱਖੋ ਤੇ ਹੋਰ ਸੰਗਤਾਂ ਤੋਂ ਇਲਾਵਾ ਬੀਬੀ ਬੀਨਾਂ ਸਿੰਘ , ਚਰਨਜੀਤ ਸਿੰਘ ਚੰਨੀ , ਵਿੱਜੇ ਬਿੱਟੂ , ਅਵਤਾਰ ਸਿੰਘ ਤਾਰੀ , ਤਰਲੋਕ ਸਿੰਘ ਜੈਤੋਸਰਜਾ , ਬਲਜੀਤ ਸਿੰਘ ਦਾਸ , ਬਲਵੰਤ ਸਿੰਘ ਸ਼ੇਰਗਿੱਲ , ਹਰਜੀਤ ਸਿੰਘ ਖੇਰਾ , ਜੋਗਾ ਸਿੰਘ ਦਿਉਲ , ਮੋਹਣ ਸਿੰਘ ਰੰਧਾਵਾ, ਰਾਜਵਿੰਦਰ ਸਿੰਘ ਰੰਧਾਵਾ, ਜੋਗਿੰਦਰ ਸਿੰਘ , ਸੁੱਚਾ ਸਿੰਘ, ਫੇਰਾ ਸਿੰਘ , ਸੁੰਦਰ ਸਿੰਘ ਤੇ ਹੋਰ ਬਹੁਤ ਸਾਰੀਆ ਸੰਗਤਾਂ ਹਾਜ਼ਰ ਸਨ , ਵਾਹਿਗੁਰੂ ਸਾਰਿਆ ਤੇ ਮਿਹਰਾਂ ਕਰਨ ਤੇ ਗੁਰੂ ਕੇ ਲੰਗਰ ਅਤੁੰਟ ਵਰਤਾਏ ਗਏ।

Previous articleUK to host G7 Summit next month
Next article13 ਦਸੰਬਰ ਨੂੰ ਕਰੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਰੇਲਾਂ ਦੇ ਚੱਕੇ ਜਾਮ