ਸਰਕਾਰ ਦਾ ਘੱਟੋ ਘੱਟ ਉਜਰਤ ਤੈਅ ਕਰਨ ’ਚ ਦੇਰੀ ਦਾ ਕੋਈ ਇਰਾਦਾ ਨਹੀਂ: ਕਿਰਤ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਦਾ ਘੱਟੋ ਘੱਟ ਉਜਰਤ ਅਤੇ ਕੌਮੀ ਘੱਟੋ ਘੱਟ ਉਜਰਤ ਤੈਅ ਕਰਨ ਵਿੱਚ ਦੇਰੀ ਕਰਨ ਦਾ ਕੋਈ ਇਰਾਦਾ ਨਹੀਂ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇਸ ਮਾਮਲੇ ‘ਤੇ ਤਿੰਨ ਸਾਲਾਂ ਦੇ ਕਾਰਜਕਾਲ ਦੇ ਨਾਲ ਮਾਹਿਰ ਸਮੂਹ ਦੀ ਸਥਾਪਨਾ ਦਾ ਉਦੇਸ਼ ਘੱਟੋ ਘੱਟ ਉਜਰਤ ਅਤੇ ਰਾਸ਼ਟਰੀ ਘੱਟੋ ਘੱਟ ਉਜਰਤ ਨਿਰਧਾਰਤ ਕਰਨ ਵਿਚ ਦੇਰੀ ਕਰਨਾ ਹੈ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਮੰਤਰਾਲੇ ਨੇ ਅੱਜ ਇਹ ਸਪਸ਼ਟੀਕਰਨ ਦਿੱਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly