ਗੋਲਡਨ ਵਿਰਸਾ ਯੂ ਕੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਲੰਡਨ (ਸਮਾਜ ਵੀਕਲੀ) (ਰਾਜਵੀਰ ਸਮਰਾ )- ਵਿਦੇਸ਼ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਸੰਸਥਾ ਗੋਲਡਨ ਵਿਰਸਾ ਯੂ ਕੇ ਵੱਲੋਂ ਰਾਜਨਦੀਪ ਕੌਰ ਸਮਰਾ ਦੀ ਅਗਵਾਈ ਵਿੱਚ ਸਾਊਥਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੀਆਂ ਪੰਜਾਬਣਾਂ ਤੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਦਿੰਦੇ ਹੋਏ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਗੋਰਿਆਂ ਦੀ ਅੱਡੀ ਨੂੰ ਵੀ ਥਿਰਕਣ ਲਾ ਦਿੱਤਾ । ਤੀਆਂ ਦੇ ਇਸ ਤਿਉਹਾਰ ਦੌਰਾਨ ਇੰਜ ਪ੍ਰਤੀਤ ਹੁੰਦਾ ਸੀ।

ਜਿਵੇਂ ਇਹ ਲੰਡਨ ਨਹੀਂ ਸਗੋਂ ਪੰਜਾਬ ਦੇ ਕਿਸੇ ਪਿੰਡ ਦਾ ਹੀ ਪ੍ਰੋਗਰਾਮ ਹੋਵੇ। ਇਸ ਮੌਕੇ ਮੁੱਖ ਪ੍ਰਬੰਧਕ ਨਸੀਬ ਕੌਰ ਮੱਲ੍ਹੀ ਨੇ ਤੀਆਂ ਦੇ ਤਿਉਹਾਰ ਨੂੰ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ ਜਾਵੇਗਾ । ਅਜਿਹੇ ਮੇਲੇ ਜੋ ਸਾਡੇ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ। ਸਾਨੂੰ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਪ੍ਰੋਗਰਾਮ ਤਿੰਨ ਹਫ਼ਤੇ ਹੋਰ 25 ਜੁਲਾਈ , 1 ਅਤੇ 8 ਅਗਸਤ ਨੂੰ ਵੀ ਇਸੇ ਤਰ੍ਹਾਂ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਹੁੰਮ ਹੁਮਾ ਕੇ ਅਗਲੇ ਮੇਲਿਆਂ ਵਿੱਚ ਵੀ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਤੇ ਕਮਲਜੀਤ ਧਾਮੀ, ਕੁਲਵੰਤ ਕੌਰ, ਸ਼ਿੰਦੋ ਕੌਰ ਗਰੇਵਾਲ ਆਦਿ ਵੱਡੀ ਗਿਣਤੀ ਬੀਬੀਆਂ ਤੇ ਮੁਟਿਆਰਾਂ ਮੌਜੂਦ ਸਨ। ਇਸ ਮੌਕੇ ਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਵਿਖੇ ਅਹਿਮ ਮੀਟਿੰਗ ਆਯੋਜਿਤ
Next article“ਹਾਏ ਮਹਿੰਗਾਈ”