ਘੀਚ ਮਚੋਲੇ

ਹਰਸਿਮਰਤ ਕੌਰ

(ਸਮਾਜ ਵੀਕਲੀ)

ਅੱਖਾਂ ਜਦ ਵੀ
ਖੋਲ੍ਹਾਂ ਮੈਂ
ਦਿਲ ਦੇ ਵਰਕੇ
ਫੋਲਾਂ ਮੈਂ
ਬੋਹਤੇ ਵਰਕੇ
ਖ਼ਾਲੀ ਨੇ….

ਕੁੱਝ
ਘੀਚ ਮਚੋਲੇ
ਵਾਲੇ ਨੇ

ਕੁੱਝ ਹੰਝੂਆਂ ਨਾਲ
ਧੋਤੇ ਹੋਏ

ਕੁੱਝ ਪੜ੍ਹਨਾ ਚਾਹਵਾਂ
ਪੜ੍ਹ ਨਾ ਹੋਏ

ਕੁੱਝ ਹੋਏ ਖ਼ਰਾਬ
ਇਸ ਤਰ੍ਹਾਂ

ਲਾ ਗੂੰਦ ਮੈਂ
ਜੋੜੇ ਜਿਸ ਤਰ੍ਹਾਂ

ਨਾ ਖੁੱਲਣ
ਨਾ ਓਹ
ਪੜ੍ਹ ਹੋਵਣ

ਪਲਟਾਂ ਮੈਂ ਜਲਦੀ
ਇਸ ਤਰ੍ਹਾਂ

ਤੂੰ ਆ…..
ਇਬਾਰਤ ਲਿੱਖ ਜਾਵੇਂ

ਘੀਚ ਮਚੋਲੇ
ਕੱਢ ਕੇ ਤੂੰ,

ਹੰਝੂਆਂ ਨਾਲ
ਧੋਤੇ ਛੱਡ ਕੇ ਤੂੰ,

ਗੂੰਦ ਨਾਲ ਜੋੜੇ
ਅੱਢ ਕਰਕੇ,

ਜ਼ਿਲਦ ਸੋਹਣੀ ਜਿਹੀ
ਮੜ੍ਹ ਜਾਵੇਂ

ਸਭ ਘੀਚ ਮਚੋਲ
ਕੱਢ ਜਾਵੇਂ

ਤੇਰੀ ਲਿਖੀ ਇਬਾਰਤ
ਇਬਾਦਤ ਬਣੇ

ਮੈਂ ਰੱਖ ਰੁਮਾਲੇ
ਸਾਂਭ ਲਵਾਂ
ਜਦ ਖੋਲਾਂ

ਮੈਂ ਸਜਦੇ ਕਰਾਂ

ਮੇਰੇ ਸੁਪਨੇ ਨੂੰ
ਸੱਚ ਕਰ ਜਾਵੇਂ

ਸਭ ਘੀਚ ਮਚੋਲੇ
ਕੱਢ ਜਾਵੇਂ

ਹਰਸਿਮਰਤ ਕੌਰ
9417172754

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਟਾਇਰ ਸਫ਼ਾਈ ਸੇਵਿਕਾ ਦਾ ਬਕਾਇਆ ਕਲੀਅਰ ਕਰਨ ਲਈ 15000 ਰਿਸ਼ਵਤ ਲੈਂਦੇ ਕਾਰਜਕਾਰੀ ਅਫ਼ਸਰ ਤੇ ਕਲਰਕ ਗ੍ਰਿਫ਼ਤਾਰ
Next articleਰੇਸ਼ਮੀ ਧਾਗੇ