ਗ਼ਜ਼ਲ਼

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਕਿੰਝ ਲਿਖੇਗਾ ਪੀੜ ਧਰਤ ਦੀ, ਤਖਤਾਂ ਦਾ ਆਸ਼ਿਕ ਸ਼ਾਇਰ,
ਕਰ ਹਾਕਿਮ ਦੀ ਹੁਕਮ ਅਦੂਲੀ, ਬਣ ਜਾਦੈਂ ਮਾਲਿਕ ਸ਼ਾਇਰ

ਮੰਗ ਸਕੇਗੀ ਇਨਸਾਫ਼ ਕਿਵੇਂ , ਕਲਮ ਕਿਵੇਂ ਤਲਵਾਰ ਬਣੂ
ਦੋ ਅਰਥੀ ਕਰ ਸ਼ਬਦ ਨਿਆਂ ਦੇ, ਪਾਵੇਗਾ ਪਾਸ਼ਕ ਸ਼ਾਇਰ

ਗ਼ੈਰਤ ਦਾ ਸੀਸ ਝੁਕਾਉਂਦੀ ਹੈ , ਸਨਮਾਨਾਂ ਦੀ ਚਾਹਿਤ ਹੀ
ਕਾਇਮ ਰੁਤਵੇ ਨੂੰ ਰੱਖਣ ਲਈ, ਵਿਕ ਜਾਣੈ ਜਾਚਿਕ ਸ਼ਾਇਰ

ਹੱਕਾਂ ਦੀ ਖਾਤਿਰ ਕਲਮਾਂ ਹੀ, ਦਿੰਦੀਆਂ ਕੁਰਬਾਨੀ ਨੇ
ਗੁਲ਼ਤਾਨ ਕਵੀ ਦਰਵਾਰਾਂ ਵਿਚ, ਰਹਿੰਦੇ ਨੇ ਆਸ਼ਿਕ ਸ਼ਾਇਰ

ਚਾਨਣ ਦੇ ਵਣਜਾਰੇ ਤੁਰਦੇ, ਚਾਨਣ ਦੇ ਹੀ ਆਸ਼ਿਕ ਬਣ
ਯਾਰ ਬਣਾ ਡੱਸਣ ਨਾ ਬੁੱਕਲ਼ , ਸ਼ਬਦਾਂ ਦੇ ਵਾਸ਼ਿਕ ਸ਼ਾਇਰ

ਸੱਚ ਇਬਾਦਤ ਹੈ ਲੇਖਕ ਦੀ, ਹੈ ਆਵਾਜ਼ ਕਰਮ ਇਸ ਦਾ
ਨਾ ਝੋਲੀ ਚੁੱਕ ਨਹੀਂ ਹੁੰਦੇ, ਹੋਣ ਜਿਵੇਂ ਖਾਲ਼ਿਕ ਸ਼ਾਇਰ

ਸਮਝਣ ਨਾ ਲੋੜ ਜਨਾਜ਼ੇ ਦੀ, ਚਾਹੁਣ ਨਾ ਅਰਥੀ ਸਜਦੀ
ਫ਼ੱਕਰ ਹੁੰਦੇ ਦਰਵੇਸ਼ ਜਿਹੇ, ਪਰ ਚੇਤਨ ਲੇਖਕ ਸ਼ਾਇਰ

ਬਲਜਿੰਦਰ ਸਿੰਘ ” ਬਾਲੀ ਰੇਤਗੜੵ “

+91 9465129168
+91 7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSpeculation about Nehru-Edwina ties as tribunal verdict on declassifying Mountbatten papers advances
Next articleਸਿਰੜੀ ਲੋਕ