ਜੰਡੀਰ ਗੋਤ ਜਠੇਰਿਆਂ ਦੇ ਮੇਲੇ ਤੇ ਲੱਗਾ ਮੁਫਤ ਆਯੁਰਵੈਦਿਕ ਕੈਂਪ

ਹੁਸ਼ਿਆਰਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵਲੋਂ ਪ੍ਰਧਾਨ ਵੈਦ ਤਰਸੇਮ ਸਿੰਘ ਸੰਧਰ ਜੀ ਦੀ ਪ੍ਰਧਾਨਗੀ ਹੇਠ ਜੰਡੀਰ ਗੋਤਰ ਦੇ ਜਠੇਰਿਆਂ ਦੇ ਸਥਾਨ ਤੇ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਧ ਜੀ, ਸੈਕਟਰੀ ਵੈਦ ਜ਼ੈਲ ਸਿੰਘ ਕਾਲੜਾ ਕੈਸ਼ੀਅਰ ਵੈਦ ਸਤਵੰਤ ਸਿੰਘ ਹੀਰ ਬੂਟੀ ਮੰਤਰੀ ਵੈਦ ਜਤਿੰਦਰ ਸਿੰਘ ਸਲਾਹਕਾਰ ਵੈਦ ਦੀਦਾਰ ਸਿੰਘ ਸੀਨੀਅਰ ਵਾਈਸ ਪ੍ਰਧਾਨ ਵੈਦ ਸਰਬਜੀਤ ਸਿੰਘ ਮਾਣਕੂ ਵਾਈਸ ਪ੍ਰਧਾਨ ਵੈਦ ਉਂਕਾਰ ਸਿੰਘ ਵਾਈਸ ਪ੍ਰਧਾਨ ਵੈਦ ਅਵਤਾਰ ਸਿੰਘ ਜੁਆਇੰਟ ਸਕੱਤਰ ਵੈਦ ਸ਼ੰਗਾਰਾ ਸਿੰਘ ਜੁਆਇੰਟ ਸਕੱਤਰ ਵੈਦ ਦਲਜੀਤ ਸਿੰਘ ਵੈਦ ਸਰਦਾਰੀ ਲਾਲ ਅਤੇ ਭੋਗਪੁਰ ਬਲਾਕ ਦੇ ਸਾਰੇ ਵੈਦ ਸਾਹਿਬਾਨ ਇਸ ਕੈਂਪ ਵਿੱਚ ਸ਼ਾਮਿਲ ਹੋਏ। ਜਿਸ ਵਿਚ ਲਗਭਗ ਡੇਢ ਸੌ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਸਾਰੇ ਵੈਦ ਸਾਹਿਬਾਨਾਂ ਨੂੰ ਲੋਈਆਂ ਪਾ ਕੇ ਸਨਮਾਨਿਤ ਕੀਤਾ ਗਿਆ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀਏ
Next articleਗਰੂਰ