ਸ਼ਹਿਰ ਨੂੰ ਸਵੱਛ ਰੱਖਣ ਲਈ ਫੌਗਿੰਗ ਮੁਹਿੰਮ ਲਗਾਤਾਰ ਜਾਰੀ

ਫੋਟੋ ਕੈਪਸ਼ਨ :- ਸ਼ਹਿਰ ਚ ਫੋਗਿੰਗ ਕਰ ਰਹੇ ਵਾਹਨ ਦਾ ਦ੍ਰਿਸ਼

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਮੱਛਰਾਂ ਆਦਿ ਤੋਂ ਪੈਦਾ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਾਓ ਲਈ ਅਤੇ ਮੌਸਮ ਪਰਿਵਰਤਨ ਦੇ ਮੱਦੇਨਜ਼ਰ ਕਿਸੇ ਵੀ ਖਤਰਨਾਕ ਬੀਮਾਰੀ ਦੇ ਪੈਰ ਪਸਾਰਨ ਤੋਂ ਰੋਕਣ ਲਈ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਅਤੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੀਆਂ ਟੀਮਾਂ ਵਲੋਂ ਪੂਰੇ ਸ਼ਹਿਰ ਵਿਚ ਫੌਗਿੰਗ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੂ ਨੇ ਕਿਹਾ ਕਿ ਮੱਛਰਾਂ ਤੇ ਡੇਂਗੂ ਦੀ ਰੋਕਥਾਮ ਲਈ ਕੌਂਸਲ ਵੱਲੋਂ ਫੌਗਿੰਗ ਕਰਾਈ ਜਾ ਰਹੀ ਹੈ। ਜਿਸ ਦਾ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਹਰੇਕ ਵਾਰਡ ਵਿੱਚ ਫੌਗਿੰਗ ਹੋਵੇਗੀ, ਜੋ ਲਗਾਤਾਰ ਜਾਰੀ ਰਹੇਗੀ। ਉੰਨਾ ਕਿਹਾ ਕਿ ਫੌਗਿੰਗ ਦੇ ਨਾਲ ਅਸੀਂ ਕਈ ਬਿਮਾਰੀਆਂ ਫੈਲਣ ਤੋਂ ਪਹਿਲਾਂ ਰੋਕ ਸਕਦੇ ਹਾਂ ਜਿਸ ਲਈ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਆਖਿਆ ਕਿ ਫੌਗਿੰਗ ਦੇ ਨਾਲ ਸਫ਼ਾਈ ਵੱਲ ਵੀ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਹਮੇਸ਼ਾਂ ਸਾਫ਼ ਸੁੰਦਰ ਰੱਖੋ ਸ਼ਹਿਰ ਨੂੰ ਸਵੱਛ ਰੱਖਣ ਲਈ ਨਗਰ ਕੌਂਸਲ ਦਾ ਸਹਿਯੋਗ ਦਿਓ। ਉਨ੍ਹਾਂ ਕਿਹਾ ਕਿ ਕੂੜੇ ਨੂੰ ਏਧਰ ਓਧਰ ਨਾ ਸੁੱਟ ਕੇ ਸ਼ਹਿਰ ਵਿਚ ਲੱਗੇ ਡਸਟਬਿੰਨ ਵਿੱਚ ਪਾਓ ਅਤੇ ਘਰ ਦਾ ਕੂੜਾ ਕਰਕਟ ਵੀ ਗਲੀ ਜਾਂ ਮੁਹੱਲੇ ਵਿੱਚ ਨਾ ਸੁੱਟੋ। ਉਨਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੂੜਾ ਨਿਰਧਾਰਿਤ ਥਾਂ ਤੇ ਸੁੱਟਿਆ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਕਪੂਰਥਲਾ ਦੇ ਕਿਸਾਨਾਂ ਵੱਲੋਂ ਸਿੰਘੂ,ਕੁੰਡਲੀ ਬਾਡਰ ਤੇ ਮਨਾਇਆ ਗਿਆ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ
Next articleਪਿੰਡ ਡਡਵਿੰਡੀ ਨੇੜਿਓ 200 ਗ੍ਰਾਮ ਹੈਰੋਇਨ ਸਮੇਤ ਵਰਨਾ ਕਾਰ ਚਾਲਕ ਕਾਬੂ , ਕੇਸ ਦਰਜ