ਫੋਕੇ ਲਾਰੇ

ਤਰਸੇਮ ਸਹਿਗਲ

(ਸਮਾਜ ਵੀਕਲੀ)

ਤਰਸ ਕਰੋ ਹੁਣ ਨੇਤਾ ਪਿਆਰੇ I
ਤੁਹਾਡੇ ਤਾਂ ਹੋ ਗਏ ਵਾਰੇ ਨਿਆਰੇ I
ਜਿਹੜੇ ਤੁਸ਼ੀਂ ਕੀਤੇ ਸੀ ਵਾਅਦੇ ,
ਉਹ ਤਾਂ ਨਿਕਲੇ ਫੋਕੇ ਲਾਰੇ I

ਘਰ-ਘਰ ਵਿਚ ਰੁਜ਼ਗਾਰ ਦਿਆਂਗੇ I
ਡੁੱਬਦੇ ਬੇੜੇ ਤਾਰ ਦਿਆਂਗੇ I
ਜਿੱਤ ਕੇ ਜਦੋਂ ਬਣ ਗਏ ਮੰਤਰੀ ,
ਸਾਰੇ ਕਰਜ਼ ਉਤਾਰ ਦਿਆਂਗੇ I
ਪਰ ਹੁਣ ਅਸ਼ੀਂ ‘ਕੌਣ ‘ ਹੋ ਗਏ ,
ਮਿੱਠੇ ਪਾਣੀ ਨਿਕਲੇ ਖਾਰੇ I
ਜਿਹੜੇ ਤੁਸ਼ੀਂ ਕੀਤੇ ਸੀ ਵਾਅਦੇ ,
ਉਹ ਤਾਂ ਨਿਕਲੇ ਫੋਕੇ ਲਾਰੇ I

ਨਸ਼ੇ ਦੇ ਵਿਓਪਾਰੀ ਟੰਗ ਦਿਆਂਗੇ I
ਜੇਲਾਂ ਦੇ ਅੰਦਰ ਕਰ ਬੰਦ ਦਿਆਂਗੇ I
ਹੁਣ ਦਸੋ ਕਿਹੜੇ ਫੜੇ ਵਿਓਪਾਰੀ ,
ਡੋਪ ਟੈਸਟਾਂ ਨੇ ਮੱਤ ਮਾਰੀ I
ਜਨਤਾ ਨੇ ਜਿਤਾਇਆ ਤੁਹਾਨੂੰ ,
ਨੇਤਾ ਜਿੱਤੇ , ਲੋਕੀਂ ਹਾਰੇ I
ਜਿਹੜੇ ਤੁਸ਼ੀਂ ਕੀਤੇ ਸੀ ਵਾਅਦੇ ,
ਉਹ ਤਾਂ ਨਿਕਲੇ ਫੋਕੇ ਲਾਰੇ I

ਰਿਸ਼ਵਤ ਖੋਰੀ , ਭ੍ਰਿਸ਼ਟਾਚਾਰ I
ਝੱਲ ਨਹੀਂ ਹੁੰਦੀ ਮਹਿੰਗਾਈ ਦੀ ਮਾਰ I
ਜਨਤਾ ਜਾਏ ਭਾੜ ਦੇ ਵਿਚ ,
ਨੇਤਾ ਲੁੱਟਣ ਮੋਜ਼ ਬਹਾਰ I
ਹੱਥ ਜੋੜ ਕੇ ਵੋਟਾਂ ਲਈਆਂ ,
ਹੁਣ ਲੋਕੀਂ ਫਿਰਦੇ ਮਾਰੇ -ਮਾਰੇ I
ਜਿਹੜੇ ਤੁਸ਼ੀਂ ਕੀਤੇ ਸੀ ਵਾਅਦੇ ,
ਉਹ ਤਾਂ ਨਿਕਲੇ ਫੋਕੇ ਲਾਰੇ I

ਤਰਸੇਮ ਸਹਿਗਲ
93578-96207

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNZ reports 55 new cases of Covid-19 Delta variant
Next articleMexico’s third wave of Covid shows signs of waning: Official