ਪੰਜ ਸਾਲ

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਹੱਸਦੇ ਹਸਾਉਂਦੇ ਮਾਹੀਆ ,
ਲੰਘ ਗਏ ਪੰਜ ਸਾਲ ਵੇ ,
ਤੇਰੇ ਨਿੱਕੇ ਨਿੱਕੇ ਰੋਸੇ ,
ਦਿੰਦੀ ਸੀ ਮੈਂ ਟਾਲ ਵੇ ,
ਆਪਣਾ ਘਰ ਛੱਡ ਕੇ ,
ਤੇਰੇ ਘਰ ਆਈ ਸੀ ,
ਮਾਪਿਆ ਦੀ ਲਾਡਲੀ ,
ਸਹੁਰੇ ਘਰ ਦੀ ਜਾਈ ,
ਲੈਦਾਂ ਤੂੰ ਮੇਰਾ ਦੁੱਖ ਸੰਭਾਲ ਵੇ ।
ਦਿਲ ਚ ਡਰ ਸੀ ,
ਨਵਿਆਂ ਨੂੰ ਅਪਣਾਉਣ ਦਾ ,
ਕਿੰਨਾ ਔਖਾਂ ਦੁੱਖ ਹੁੰਦਾ ,
ਪੇਕਿਆ ਨੂੰ ਭੁਲਾਉਣ ਦਾ ,
ਬਣੀ ਰਹੇ ਪਿਆਰ ਵਾਲੀ ਗੰਢ ਵੇ ,
ਰਹੇ ਮਿਠਾਸ ਰਿਸਤੇ ਚ ਹਰ ਸਾਲ ਵੇ ।
ਤੇਰੇ ਨਾਲ ਰਹਿਕੇ ਜ਼ਿੰਦਗੀ ਜਿਉਣੀ ਸਿਖ ਗਈ,
ਤੇਰੇ ਪਿਆਰ ਚ ਮਾਹੀਆ ਮੈਂ ਕਵਿਤਾ ਲਿਖ ਗਈ,
ਧੰਨਵਾਦ ਤੇਰਾ ਜਿਸ ਨੇ ਦਿੱਤਾ ਸਤਿਕਾਰ ਵੇ ,
ਰੱਖਦਾ ਤੂੰ ਮੇਰਾ ਖਿਆਲ ਵੇ ,
ਚਹਿਲ ਫੈਮਲੀ ਦਾ ਬਣਿਆ ਮਾਨ ਵੇ ,
ਹੱਸਦੇ ਹਸਾਉਂਦੇ ਮਾਹੀਆ,
ਲੰਘ ਗਏ ਪੰਜ ਸਾਲ ਵੇ ।

ਮਨਪ੍ਰੀਤ ਕੌਰ ਚਹਿਲ
84377 52216

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਚੰਗੀਆਂ ਕਿਤਾਬਾਂ