ਹੌਸਲੇ ਬੁਲੰਦ

ਪਾਲੀ ਸ਼ੇਰੋਂ

(ਸਮਾਜ ਵੀਕਲੀ)

ਰੱਖੇ ਹੌਂਸਲੇ ਬੁਲੰਦ ਜਿੰਦੇ,ਜੰਗ ਅਸਾਂ ਜਿੱਤ ਆਵਾਂਗੇ।।
ਸੱਭੇ ਸਿਤਮਾਂ ਦੇ ਅੱਗੇ, ਸੀਨਾ ਤਾਣ ਟਿਕ ਜਾਵਾਂਗੇ…।
ਰੱਖੇ………….।।

ਸਾਡੇ ਸਬਰ ਨੂੰ ਪਰਖੇਂਂ,ਚੁੱਪ ਚ’ ਤੂਫ਼ਾਨਾਂ ਨੂੰ ਵੀ ਵੇਖ,,
ਤੇਰੀ ਬੇਵਜ੍ਹਾ ਬੇਰੁਖੀ,ਮਹਿਸੂਸ ਕਰੀ ਬੈਠਾ ਏ ਹਰੇਕ।
ਨਾ ਸਾਨੂੰ ਸਮਝੀ ਗ਼ਦਾਰ, ਕਿ ਕਦੇ ਵਿਕ ਜਾਵਾਂਗੇ…..।
ਰੱਖੇ………….।।

ਬੰਨ੍ਹ ਕੱਫਣ ਸਿਰਾਂ ਤੇ,ਆਏ ਸੀਸ ਤਲੀ ਤੇ ਟਿਕਾ ਕੇ,,
ਤੂੰ ਵੀ ਵੇਖ ਲੈਵੀਂ ਸਰਕਾਰੇ,ਹੱਦ ਜੁਲਮਾਂ ਦੀ ਮੁਕਾ ਕੇ।
ਅਸੀਂ ਇਨਕਲਾਬ ਦੇ ਗੀਤ, ਹੁਣ ਨਿੱਤ ਗਾਵਾਂਗੇ….।
ਰੱਖੇ………….।।

ਏਨਾਂ ਰੱਖਦੇ ਆਂ ਦਮ “ਪਾਲੀ”, ਪਾੜ ਪੱਥਰਾਂ ਨੂੰ ਸਕਦੇ,,
ਅਸੀਂ ਪਿਆਰ ਦੇ ਪੂਜਾਰੀ, ਸਹਿ ਗ਼ੁਲਾਮੀ ਨਾ ਸਕਦੇ।
ਹੋਂਦ ਨੂੰ ਬਚਾਅ “ਸ਼ੇਰੋਂ” ਵਾਲਿਆ,ਇਤਿਹਾਸ ਲਿਖ ਜਾਵਾਂਗੇ..।
ਰੱਖੇ……………….।।

ਪਾਲੀ ਸ਼ੇਰੋਂ
90416 – 23712

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਜ਼ਿਸ਼ ਬੇਨਕਾਬ – ਇਹ ਲੋਕ ਲਿਖ ਰਹੇ ਨੇ ਭਾਰਤ ’ਚੋਂ ‘ਆਪਸੀ ਸਾਂਝ ਖ਼ਤਮ ਕਰਨ’ ਦੀ ਸਕ੍ਰਿਪਟ
Next articleਮੇਰਾ ਸਮਾਜ