ਫਗਵਾੜਾ ’ਚ ਪੁਲੀਸ ਤੇ ਕਾਰ ਚਾਲਕ ਵਿਚਾਲੇ ਮੁਕਾਬਲਾ: ਦੋਵਾਂ ਧਿਰਾਂ ਨੇ ਚਲਾਈਆਂ ਤਾਬੜ-ਤੋੜ ਗੋਲੀਆਂ, ਮੁਲਜ਼ਮ ਫ਼ਰਾਰ

ਫਗਵਾੜਾ (ਸਮਾਜ ਵੀਕਲੀ): ਇਥੇ ਬੀਤੀ ਰਾਤ ਕਾਰ ਸਵਾਰ ਤੇ ਫਗਵਾੜਾ ਪੁਲੀਸ ਵਿਚਲੇ ਤਾਬੜਤੋੜ ਗੋਲੀਆਂ ਚੱਲੀਆਂ। ਇਸ ਕਾਰਨ ਲੋਕਾਂ ਵਿਚ ਦਹਿਸ਼ਤ ਹੈ। ਇਹ ਘਟਨਾ ਪਿੰਡ ਮਹੇੜੂ ਮੋੜਦੀ ਹੈ, ਜਿਥੇ ਦੇਰ ਰਾਤ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਮਾਮਲੇ ਵਿੱਚ ਨਾਮਜ਼ਦ ਰਾਜਨ ਜਲੰਧਰ ਤੋਂ ਪੁਲੀਸ ਦੀ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ। ਇਸ ਦੌਰਾਨ ਪੁਲੀਸ ਨੇ ਮਹੇੜੂ ਲਾਗੇ ਨਾਕਾਬੰਦੀ ਕਰਕੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿਚ ਸਵਾਰ ਨੌਜਵਾਨ ਨੇ ਪੁਲੀਸ ’ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਪੁਲੀਸ ਨੇ ਬਚਾਅ ਲਈ ਗੋਲੀਆਂ ਚਲਾਈਆਂ ਪਰ ਮੌਕਾ ਦੇਖ ਕੇ ਕਾਰ ਚਾਲਕ ਭੱਜਣ ’ਚ ਸਫ਼ਲ ਹੋ ਗਿਆ। ਫਿਲਹਾਲ ਪੁਲੀਸ ਨੇ ਇਸ ਸਬੰਧੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly