ਏਕਮ ਪਬਲਿਕ ਸਕੂਲ ਮਹਿਤਪੁਰ ਦੇ ਅਧਿਆਪਕਰਣਜੋਤ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ(ਸਮਾਜ ਵੀਕਲੀ): ਫਰੈਂਡਜ ਆਫ ਪ੍ਰਾਈਵੇਟ ਸਕੂਲਜ ਐਡ ਐਸੋਸੀਏਸ਼ਨ ਵਲੋਂ ਡਾਕਟਰ ਜਗਜੀਤ ਸਿੰਘ ਧੂਰੀ (ਪ੍ਰਧਾਨ) ਦੀ ਅਗਵਾਈ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਖੇ ਫੈਪ ਨੈਸ਼ਨਲ ਅਵਾਰਡ ਕਰਵਾਇਆ ਗਿਆ ਇਸ ਅਵਾਰਡ ਫੰਕਸ਼ਨ ਵਿੱਚ ਏਕਮ ਪਬਲਿਕ ਸਕੂਲ ਦੇ ਅਧਿਆਪਕ ਰਣਯੋਧ ਸਿੰਘ (ਇੰਗਲਿਸ਼ ਟੀਚਰ) ਅਤੇ ਮੈਡਮ ਰਜਨੀ (ਅਕਾਊਂਟ ਟੀਚਰ) ਨੇ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਕਮੇਡੀ ਕਿੰਗ ਗੁਰਪ੍ਰੀਤ ਸਿੰਘ ਘੁਗੀ ਦੀ ਹਾਜ਼ਰੀ ਵਿੱਚ ਬੈਸਟ ਟੀਚਰ ਅਵਾਰਡ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਵਾਰਡ ਸਮਾਰੋਹ ਵਿਚ ਕਈ ਪੰਜਾਬ ਦੇ ਤੇਈ ਜ਼ਿਲਿਆਂ ਤੋਂ ਇਲਾਵਾ ਦੇਸ਼ ਭਰ ਦੇ ਸੋਲਾਂ ਸੂਬਿਆਂ ਦੇ ਅਧਿਆਪਕਾਂ ਨੇ ਕਿਹਾ ਲਿਆ ਸੀ ਇਸ ਮੋਕੇ ਸਕੂਲ ਕੋਆਰਡੀਨੇਟਰ ਸਵਪਨਦੀਪ ਕੌਰ ,ਬਿਨੇਸ ਸ਼ਰਮਾ (ਮੈਥ ਟੀਚਰ) ਅਤੇ ਸ੍ਰੀ ਮਤੀ ਪਰਮਿੰਦਰ ਕੌਰ (ਬਾਇਉ ਟੀਚਰ)ਨੇ ਐਪਰੀਸੀਏਸਨ ਸਰਟੀਫਿਕੇਟ ਕੰਮ ਅਵਾਰਡ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਅਧਿਆਪਕਾਂ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਸਭ ਨੂੰ ਵਧਾਈ ਦਿੱਤੀ। ਇਹ ਮੋਕੇ ਸਮੂਹ ਸਟਾਫ ਮੈਂਬਰਾਂ ਵਲੋਂ ਆਪਣੇ ਸਾਥੀ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly