ਅੱਜ ਕੋਣ ਕਰ ਲਊ ਬੇਬੇ ਜਿੰਨੇ ਕੰਮ

ਗੁਰਦੀਪ ਭਮਾਂ ਕਲਾਂ

(ਸਮਾਜ ਵੀਕਲੀ)

 

ਕਣਕ ਧੋ ਕੇ ਵਿਹੜੇ ਵਿੱਚ ਮੰਜੇ ਡਾ ਕੇ ਸੁੱਕਣੀ ਪਾਈ ਹੋਈ ,ਕੋਲ ਟੇਡਾ ,ਜਿਹਾ ਕਰਕੇ ਸੀਸਾ ਰੱਖ ਦਿੱਤਾ ਤਾ ਕਿ ਜਨਵਾਰ ਕਣਕ ਨਾ ਖਰਾਬ ਕਰਨ!!

ਐਨੇ ਨੂੰ ਬੇਬੇ ਦੀ ਅਵਾਜ ਆ ਗਈ ਉ ਸਹਿਜ ਉ ਸਹਿਜ ਕਿਥੇ ਆ ਪੁੱਤ ਆ ਕੇ ਸੂਈ ਵਿੱਚ ਧਾਗਾ ਪਾਈ ਮੈਨੂੰ ਦਿਸਦਾ ਨਹੀ ਸੂਈ ਦਾ ਨੰਕਾ ! ਬੇਬੇ ਤੇ ਭੂਆ ਰਜਾਈਆ ਨਗੰਦੀ ਜਾਦੀਆ ਨਾਲੇ ਪੁਰਾਣੀਆ ਗੱਲਾ ਕਰੀ ਜਾਦੀਆ!!

ਗੁਆਢੀਆ ਦੀ ਬਬਲੀ ਨੇ ਆਵਾਜ ਮਾਰ ਦਿੱਤੀ ਬੇਬੇ ਲੱਸੀ ਲੇ ਕੇ ਜਾਣੀ ਆ ,ਬਬਲੀ ਨੂੰ ਲੱਸੀ ਦੇ ਕੇ ਚਾਟੀ ਧੋਕੇ ਧੁੱਪੇ ਧਰ ਕੇ ਹਾਰੇ ਤੇ ਦੁੱਧ ਕੜਦੇ ਵੱਲ ਨਿਗਾ ਮਾਰ ਫਿਰ ਆ ਕੇ ਰਜਾਈ ਨਿਗੰਦਣ ਲੱਗ ਪਈ !!

ਦੋ ਚਾਰ ਨਗੰਦੇ ਪਾਏ ਸੀ ਐਨੇ ਨੂੰ ਬਾਪੂ ਖੇਤੋ ਆ ਗਿਆ ਸਾਇਕਲ ਤੋ ਉੱਤਰ ਦੀ ਸਾਰ ਬੇਬੇ ਨੂੰ ਕਹਿੰਦਾ ਹਰਮੀਤ ਕੁਰੇ ਗਿਆਰਾ ਬਈਆ ਦੀ ਚਾਹ ਬਣਾ ਦੇ ਛੇਤੀ ਮੈ ਡੀਜਲ ਦੀਆ ਪੀਪੀਆ ਭਰ ਲਵਾ !!

ਉਸੇ ਵੇਲੇ ਬੇਬੇ ਨੇ ਚੁੱਲੇ ਤੇ ਚਾਹ ਧਰ ਦਿੱਤੀ ਚਾਹ ਬਣਾ ਕੇ ਕੇਨੀ ਵਿੱਚ ਪਾ ਕੇ ਬਾਪੂ ਨੂੰ ਦੇ ਦਿੱਤੀ ਜਾਦਾ ਜਾਦਾ ,ਬਾਪੂ ਕਹਿ ਗਿਆ ਦੁਪਹਿਰ ਦੀ ਰੋਟੀ ਸਹਿਜ ਕੋਲ ਭੇਜ ਦਿਓ ਗਿਆਰਾ ਬੰਦਿਆਂ ਦੀ !!

ਸਵੇਰ ਦੇ ਨਲਕੇ ਕੋਲ ਗਰਮ ਪਾਣੀ ਵਿੱਚ ਖੇਸ ਡੋਬੇ ਸੀ ,ਨਾਲ ਦੋ ਚਾਦਰਾ ਕੁਝ ਰੋਟੀਆ ਵਾਲੇ ਪੋਣੇ ਵੀ ਧੋਣੇ ਸੀ ਚਾਰ ਮੋਗਰੀਆ ਖੜੀ ਖੜੀ ਮਾਰ ਦੇਵਾ ,ਖੇਸ ਚਾਦਰਾ ਧੋ ਕੇ ਬੇਬੇ ਹਟੀ ਸੀ !!

ਐਨੇ ਸਕੂਲੋ ਪੜ ਕੇ ਵੱਡੀ ਭੈਣ ਅੰਕੋ ਤੇ ਰਿੰਪੀ ਆ ਗਈਆਂ ਉਹਨਾ ਨੂੰ ਰੋਟੀ ਚਾਹ ਦਿੱਤੀ!
ਕਿਹਾ ਤੁਸੀ ਦੁਪਹਿਰੇ ਆਰਾਮ ਕਰ ਲਵੋ !!

ਮੈ ਦੁਪਹਿਰ ਦੀ ਰੋਟੀ ਲੇ ਕੇ ਖੇਤ ਚਲਾ ਗਿਆ ,ਬਾਪੂ ਕਹਿੰਦਾ ਨਾਲੇ ਸਵੇਰ ਵਾਲੇ ਭਾਂਡੇ ਲੇ ਜਾ ਆਪਣੀ ਬੇਬੇ ਨੂੰ ਕਹੀ ਡੰਗਰਾ ਨੂੰ ਸੰਨੀ ਕਰਕੇ ਖੁਰਲੀ ਤੇ ਬੰਨ ਦੇਵੇ !!

ਡੰਗਰਾ ਨੂੰ ਸੰਨੀ ਕਰਕੇ ਮੈ ਤੇ ਬੇਬੇ ਨੇ ਖੁਰਲੀ ਤੇ ਬੰਨ ਦਿੱਤਾ ,ਚਾਰਾ ਪਾਣੀ ਪਾਉਣ ਮਗਰੋ ਧਾਰਾ ਦਾ ਟਾਇਮ ,ਸਾਰੇ ਡਗਰਾ ਦਾ ਦੁੱਧ ਪੰਜ ਵਜੇ ਦੋਜੀ ਲੈ ਜਾਦਾ ਦੁੱਧ ਵਾਲੀਆ ਬਾਲਟੀਆ ਧੋ ਮੁਧੀਆ ਮਾਰ ਕੇ !!

ਫਿਰ ਸਾਮ ਦੀ ਰੋਟੀ ਦੀ ਵਾਰੀ ਬੇਬੇ ਨੇ ਚੁੱਲੇ ਦੀ ਸਵਾ ਪਿੜ ਵਿੱਚ ਸੁਟ ਆਉਣੀ ਫਿਰ ਟੋਕਰਾ ਪਾਥੀਆ ਲੇ ਆਉਣਾ ਚੁੱਲਾ ਬਾਲਣ ਲਈ !!

ਸਾਰੇ ਟੱਬਰ ਦੀ ਰਾਤ ਰੋਟੀ ਖਾਣ ਮਗਰੋ ਸਭ ਨੂੰ ਦੁੱਧ ਦੇ ਗਿਲਾਸ ਭਰ ਭਰ ਪਲਾ ਕੇ ਫਿਰ ਬੇਬੇ ਸਾਰੇ ਝੂਠੇ ਭਾਂਡੇ ਧੋ ਕੇ ਦਸ ਵਜੇ ਕੀਤੇ ਜਾ ਕੇ ਸੌਦੀ!!

ਸਵੇਰੇ ਤੋ ਰੋਜ ਉਸੇ ਤਰਾ ਚਾਰ ਵਜੇ ਬੇਬੇ ਉੱਠਦੀ ਪਹਿਲਾ ਦੁੱਧ ਰਿੜਕਣਾ ਫਿਰ ਸਾਰੇ ਟੱਬਰ ਦੀ ਚਾਹ ਬਣਾਉਦੀ ,ਫਿਰ ਸਾਰਾ ਦਿਨ ਚੱਲ ਸੋ ਚੱਲ !!

ਪਹਿਲਾ ਘਰਾਂ ਵਿੱਚ ਐਨਾ ਕੰਮ ਕਰਨ ਕਰਨੇ ਕਿਸੇ ਘਰ ਵਿੱਚ ਕੋਈ ਦਵਾਈ ਨਹੀ ਖਾਦਾ ਸੀ ਨਵਲ ਜੀਨ ਐਨਾਸੀਨ ਗੋਲੀਆ ਮਾੜਾ ਮੋਟਾ ਕੰਮ ਚਾਲਾ ਲੈਦੇ ਸੀ !!

ਅੱਜ ਹਰ ਘਰ ਵਿੱਚ ਬਿਮਾਰੀ ਆ ਹੱਥੀ ਕੰਮ ਕੋਈ ਕਰਦਾ ਨਹੀ ਚੁੱਲੇ ਦੀ ਥਾ ਸਿਲੰਡਰ ਆ ਗਏ, ਕੁੰਡੀ ਸੋਟੇ ਦੀ ਥਾ ਮਿਕਸੀ! ਭੌਖਨੇ ਦੀਆ ਫੂਕਾ ਹੁਣ ਕੋਣ ਮਾਰੂ !!

ਅੱਜ ਸਰੀਰ ਸੋਹਲ ਕਰਲੇ ਖੁਰਾਕਾ ਮਾੜੀਆ ਹੋ ਗਈ ਆ ! ਕੰਮ ਨਾਲੋ ਜਿਆਦਾ ਧਿਆਨ ਮੋਬਾਇਲਾ ਵਿੱਚ ਹੋ ਗਿਆ ! ਇਸੇ ਕਰਕੇ ਹਰ ਘਰ ਵਿੱਚ ਅੱਜ ਇੱਕ ਦੋ ਜੀਆ ਦੀ ਦਵਾਈ ਚਲਦੀ ਆ !!

ਕਿਸੇ ਨੂੰ ਥੈਰਡ ਕੋਈ ਕਹਿਦਾ ਯੂਰੀਆ ਵੱਧ ਗਿਆ ਕਿਸੇ ਦੇ ਹੱਥ ਪੈਰ ਸੌਦੇ ਆ ,ਕਿਉਂ ਕਿ ਅੱਜ ਦੀਆ ਸਹੂਲਤਾ ਨੇ ਇਨਸਾਨ ਲਾਚਾਰ ਕਰਤਾ ਦੇਹ ਨੂੰ ਕੋਈ ਦੁੱਖ ਨਹੀ ਦਿੰਦਾ !! ਖੁਰਾਕ ਵੱਲ ਕੋਈ ਧਿਆਨ ਨਹੀ ਦਿੰਦਾ !!

ਗੁਰਦੀਪ ਭਮਾਂ ਕਲਾਂ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਪੰਜਾਬ (ਜਵੰਧਾ ) ਨੇ ਗਣਿਤ , ਕਮਿਸਟਰੀ, ਸ਼ੋਸ਼ਾਲਜੀ ਤੇ ਜੋਗਰਫੀ ਵਿਸ਼ਆਂ ਦੀ ਪਦਉਨਤੀ ਲਿਸਟਾਂ ਜਾਰੀ ਕਰਨ ਦੀ ਕੀਤੀ ਮੰਗ
Next articleਰੱਖੜੀ ਬੰਨ੍ਹਾਈਂ ਵੀਰਿਆ