ਅੰਨ੍ਹਾਂ ਵੰਡੇ, ਭੋਰਾ ਨ ਖੰਘੇ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਬੁੱਧ ਚਿੰਤਨ

ਅੰਨ੍ਹਾਂ ਵੰਡੇ
ਭੋਰਾ ਨ ਖੰਘੇ!
ਵੰਡ ਕੇ ਛਕਿਆ।
ਕੋਈ ਨੀ ਹਟਿਆ

ਦੋ ਪੁਜਾਰੀ…ਇਕ ਲਿਖਾਰੀ
ਸ਼ੀਰਨੀ ਵੰਡਣ ਵਾਰੋ ਵਾਰੀ !
ਸੁਰਜਣ ਦੀ ਗਈ ਮੱਤ ਮਾਰੀ !
ਬੇਬੇ ਬੋਲ ਕੇ ਹਾਰੀ..!
ਤੁਸੀਂ ਕਾਹਦੇ ਲਿਖਾਰੀ…
ਰੁੜ ਜਾਣਿਓ..ਬਣੇ ਵਪਾਰੀ
ਕਿਉਂ ਗਈ ਤੁਹਾਡੀ ਮੱਤ ਮਾਰੀ!
ਬਾਬਾ ਰੋਵੇ ਵਾਰੋ ਵਾਰੀ !!

ਪੁਰਖਿਆਂ ਦੀ ਕਮਾਈ
ਪੋਤੇ ਜਾਣ ਲੁਟਾਈ…
ਧਨ ਤੇਰੀ ਲਿਖਾਈ
ਇਤਹਾਸ ਬਣਾਈ !
——-
ਸਾਨੂੰ ਇਤਿਹਾਸ ਬਣਾਉਣਾ ਤਾਂ ਆਾਉਦਾ ਹੈ ਪਰ ਸੰਭਾਲਣਾ ਪੰਜਾਬੀਆਂ ਨੂੰ ਨਹੀਂ ਆਉਦਾ।…ਬੇਗੌਰੇ ਲੋਕ ਹਨ…!

ਅਸੀਂ ਸਭ ਅਕਾਲ ਪੁਰਖ ਉਤੇ ਹੀ ਸੁੱਟਿਆ ਹੈ…ਉਹ ਤਿੰਨ ਕਰੇ ਜਾਂ ਤੇਰਾ…!
“ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਐ ।’
ਪਰ ਅਸੀਂ ਗੁਰੂਆਂ ਦੇ ਨਾਲ ਸੰਬੰਧਿਤ ਤੇ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ
ਇਮਾਰਤਾਂ ਤੇ ਵਸਤੂਆਂ ਨੂੰ
” ਕਾਰ ਸੇਵਾ” ਦੇ ਨਾਮ ਹੇਠਾਂ ਭਸਮ ਕਰ ਦਿੱਤਾ ਐ।
“ਕਾਰਸੇਵਾ ਵਾਲੀ “ਚਿੱਟੀ ਸਿਉਂਕ ‘
ਨੇ ਸਾਡਾ ਵਿਰਸਾ ਤੇ ਵਿਰਾਸਤ ਖਾ ਲਿਆ ਐ।
ਕੋਈ ਰੋਕਣ ਤੇ ਟੋਕਣ ਵਾਲਾ ਨੀ।
ਅੰਨ੍ਹੀ ਸ਼ਰਧਾ ਵਾਲਿਆਂ ਨੂੰ ਪਤਾ ਨਹੀਂ ਕਿ ” ਕਾਰਸੇਵਾ ‘” ਦਾ ਠੇਕਾ ਚੜ੍ਹਦਾ ਐ। ਹਰ ਗੁਰੂਧਾਮ ਦੀ “ਕਾਰ ਸੇਵਾ ” ਲਈ ਸਰਕਾਰੀ ਟੈਂਡਰਾਂ ਵਾਂਗ ਹਰ ਤਰ੍ਹਾਂ ਦਾ ਢੰਗ ਤਰੀਕਾ ਵਰਤਿਆ ਜਾਂਦਾ ਐ। ਸੰਗਤਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਖੇਖਣ ਕੀਤੇ ਜਾਂਦੇ ਹਨ। ਭਲਾ ਟੋਕਰਾ ਰੱਖ ਕੇ ਸੰਗਮਰਮਰ ਲਾਇਆ ਜਾ ਸਕਦਾ ਹੈ…ਦੋ ਨੰਬਰ ਦੀ ਮਾਇਆ ਇਕ ਨੰਬਰ ਬਣਦੀ ਹੈ…ਜਦ ਚਿੱਟਾ ਪੱਥਰ ਬਣਦੀ ਹੈ!

ਜਦੋਂ ਚੋਰ ਤੇ ਕੁੱਤੀ ਰਲ ਜਾਣ ਫੇਰ ਬਚਾ ਕੋਈ ਨਹੀਂ।
ਅਸੀਂ ਗੁਰੂ ਦਾ 550 ਸਾਲਾ ਜਨਮ ਪੁਰਬ ਪੂਰੇ ਮੌਡਰਨ ਤਰੀਕੇ ਦੇ ਨਾਲ ਮਨਾਇਆ ਐ। ਸੁਣਿਆ ਇਕ ਵੱਡੇ ਕਵੀ ਨੇ ਪੱਚੀ ਲੱਖ ਕਮਾਇਆ ਸੀ…! ਤੁਹਾਡੇ ਹਿੱਸੇ ਕਿੰਨਾ ਆਇਆ ਹੈ?

ਅਜੇ ਕਿਸੇ ਸਿੱਖ ਵਿਦਵਾਨ ਨੇ ਇਹ ਨਹੀਂ ਕਿਹਾ ਕਿ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਤਾਂ ਵਿਸਾਖ ਵਿੱਚ ਸੀ ਫੇਰ ਇਹ ਕੱਤਕ ਕਿਥੋਂ ਆ ਗਿਆ?
ਸੁਣਿਆ ਹੈ ਕਿ ਵੈਸਾਖ ਦਾ ਜਨਮਿਆ ਮਾੜਾ ਹੁੰਦਾ ਸੀ…ਉਦੋਂ ਕੰਮ ਧੰਦੇ ਦੇ ਦਿਨ ਹੁੰਦੇ ਹਨ…ਇਸ ਕਰਕੇ ਅਗਲਿਆਂ ਤਰੀਖ਼ ਬਦਲ ਦਿੱਤੀ !

ਅਸੀਂ ਤੇ ਲੀਕ ਦੇ ਫਕੀਰ ਆ। ਜੁਗਾੜੀਏ..ਸਕੀਮੀ..!
ਜੋ ਸਾਖੀਆਂ ਵਿੱਚ ਕਿਹਾ ਸੱਚ ਮੰਨਿਆ …ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਹੁਕਮ ਨਹੀਂ ਮੰਨਿਆ ….ਹੈ ਨਾ ਕਮਾਲ….ਜਦੋਂ ਬਾਦਲ ਹੋਏ ਦਿਆਲ…ਸੱਤ ਖੂਨ ਵੀ ਮੁਆਫ਼ !

ਗੁਰੂ ਜੀ ਤਾਂ ਤਰਕ ਤੇ ਦਲੀਲ ਰਾਹੀਂ ਗਿਆਨ ਵੰਡਦਾ ਸੀ ਪਰ ਅਸੀਂ ਅੰਨ੍ਹੀ ਸ਼ਰਧਾ ਵਿੱਚ ਗੁਰੂ ਦੀ ਵਿਚਾਰਧਾਰਾ ਹੀ ਭੁੱਲ ਗਏ। ਵਾਹ ਸੰਗਤੇ….ਵਾਹ !
ਜਿਨ੍ਹਾਂ ਨੇ ਇਹ ਖੋਜ ਕਾਰਜ ਕਰਨੇ ਸੀ ਉਹ ਮਾਰਗ ਤੋਂ ਭਟਕ ਕੇ ਮਾਇਆ ਕੱਠੀ ਕਰਨ ਲੱਗ ਪਏ।
ਕਦੇ ਕਿਸੇ ਨੇ ਪੁਛਿਆ ਕਿ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਤੇ ਜੱਥੇਦਾਰਾਂ ਦੀ ਕਿੰਨੀ ਸੇਵਾ ਦੌਰਾਨ ਜਾਇਦਾਦ ਬਣੀ ਹੈ ?
ਆਪਾਂ ਕੀ ਲੈਣਾ ਹੈ…! ਕਹਿ ਕਿ ਸਾਰ ਲੈਦੇ ਹਾਂ !
——-
ਹੁਣ ਸਾਹਿਤਕ ਸਮਾਗਮਾਂ ਤੇ ਵੀ “ਅੰਨ੍ਹਾਂ ਵੰਡੇ ਸੀਰਨੀਆਂ ਵਾਲੀ ” ਸੇਵਾ ” ਰਲ ਮਿਲ ਕੀਤੀ ਗਈ ਐ। ਜਿਸ ਦਾ ਖੁਲਾਸਾ ਮਿੱਤਰ ਸੈਨ ਮੀਤ ਨੇ ਚੌਰਾਹੇ ਵਿੱਚ ਕੇ ਦਿੱਤਾ ਹੈ…
ਸਾਹਿਤਕ ਭ੍ਰਿਸ਼ਟਾਚਾਰ ….ਜ਼ਿੰਦਾਬਾਦ

ਪਰ ਫਰਕ ਕੋਈ ਨਹੀਂ ਪਿਆ….
ਚੋਰ ਮਸੇਰੇ ਭਾਈ ਭਾਈ…
ਰਲ ਮਿਲ ਖੇਹ ਉਡਾਈ….!

ਜਦੋਂ ਸੁਲਤਾਨਪੁਰ ਗੁਰੂ ਜੀ ਦਾ ਜਨਮਦਿਨ ਮਨਾਇਆ ਸੀ…ਪਤਾ ਲੱਗਿਆ ਐ ਕਿ ਇਹਨਾਂ ਸਾਹਿਤਕ ਸਮਾਗਮਾਂ ਉਤੇ 5 ਕਰੋੜ 64 ਲੱਖ ਰੁਪਏ ਵਰਤੇ ਗਏ। ਜਾਣੀ ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਵਾਲੇ ਤੇ ਸ਼ਾਮਲ ਹੋਣ ਵਾਲਿਆਂ ਨੇ ਪੂਰੀ “ਕਾਰਸੇਵਾ’ ” ਕਰ ਦਿੱਤੀ ਐ।
ਜੋ ਸੰਦੇਸ਼ ਗੁਰੂ ਜੀ ਨੀ ਲਾਗੂ ਕਰ ਸਕੇ ਉਹ ਇਨ੍ਹਾਂ ਪੂਰਾ ਕੀਤਾ।
” ਸਭ ਕੁੱਝ ਵੰਡ ਕੇ ਛਕਿਆ ” ਐ। ਕਿਸ ਦੇ ਹਿੱਸੇ ਕਿੰਨੇ ਆਏ ਇਹ ਤਾਂ ਆਰ ਟੀ ਆਈ ਰਾਹੀਂ ਹੀ ਪਤਾ ਲੱਗੇਗਾ । ਕੌਣ ਪੁੱਛੇਗਾ….?…ਹੈ ਕੋਈ ?
ਜੋ ਸੀਸ ਭੇਟ ਕਰੇਗਾ…?

ਜਿੰਨਾ ਵੱਡਾ ” ਦਰਬਾਰੀ ਤੇ ਪੁਜਾਰੀ ” ਐ ਓਨਾ ਹੀ ਉਹ ਵੱਡਾ ਵਪਾਰੀ ਹੈ।
ਇਹਨਾਂ ਸਮਾਗਮਾਂ ਦਾ ਕੀ ਫਾਇਦਾ ਹੋਇਆ ਐ ?ਪਰ ਕਬੀਰ ਬਹੁਤ ਰੋਇਆ ਐ।ਭਾਈ ਲਾਲੋ ਲਾਪਤਾ ਹੋਇਆ ਐ।
ਕੋਡੇ, ਬਲੀ ਕੰਧਾਰੀ ਤੇ ਸੱਜਣ ਠੱਗ ਸਰਗਰਮ ।…… ਚੋਰ ਦੀ ਬੁੱਕਲ ਵਿੱਚ ਮੂੰਹ ….! ਉਹ ਚੀਕਦੇ ਹਨ।
550 ਸਾਲ ਗੁਰੂ ਦੇ ਨਾਮ।
ਪਰ ਗੁਰੂ ਦੇ ਵੱਲ ਪਿੱਠ ਐ।
ਹੁਣ ਨਵੀਂ ” ਕਾਰਸੇਵਾ “ਸ਼ੁਰੂ ਹੋਣ ਵਾਲੀ ਐ
ਪਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਕੋਈ ਅਜਿਹਾ ਸਥਾਨ ਬਚਿਆ ਐ ? ਜਿਹੜਾ ਇਤਿਹਾਸਕ ਹੋਵੇ?
ਸਭ ਢਾਹ ਦਿੱਤੇ ਹਨ….ਸੇਵਾ ਦੇ ਨਾਮ ‘ ਉਤੇ! ਕਿਸ ਕੀ ਖੱਟਿਆ ਹੈ. ਤੇ ਵੱਟਿਆ ਹੈ..?
ਖੈਰ ਆਪਾਂ ਕੀ ਲੈਣਾ ਐ।
ਸੁਣਿਆ ਹੈ ਕਿ
“ਲੇਖਾ ਮਾਵਾਂ ਧੀਆਂ ਦਾ”
ਇਥੇ ਨਹੀਂ ਤਾਂ ਉਥੇ !
“ਅਮਲਾਂ ਦੇ ਹੋਣੇ ਨੇ ਨਿਬੇੜੇ ।”

ਕੀ ਸਰਕਾਰੀ ਕੀ ਦਰਬਾਰੀ
ਘੇਰਨੇ ਪੈਣੇ ਇਹ ਪੁਜਾਰੀ।
ਲਿਖਾਰੀ ਮੀਤ ਨੇ ਘੇਰ ਲਏ ਹਨ…ਤੇ ਕਿਸਾਨਾਂ ਨੇ ਵਪਾਰੀ ਘੇਰੇ ਹੋਏ ਨੇ…
ਪੁੂਰੇ ਨੌ ਮਹੀਨੇ ਹੋ ਗਏ ਹਨ।

ਬੱਚੇ ਦਾ ਜਨਮ ਨੌ ਮਹੀਨੇ ਬਾਅਦ ਹੁੰਦਾ ਹੈ। ਸੁਣਿਆ ਹੈ..ਸਰਕਾਰ ਵੀ ਸੂਣ ਵਾਲੀ ਹੈ…ਬੌਹਲੀ ਕਿਸ ਕਿਸ ਨੇ ਖਾਣੀ ਹੈ…?
ਸੁਣਿਆ ਸਤੰਬਰ ਮਹੀਨੇ ਹੋਵੇਗਾ ਜਨਮ ਨਵੇਂ ਪੰਜਾਬ ਦਾ ?
ਦਿਨ ਗਿਣਵੇਂ ਹੀ ਹਨ….
ਨਤੀਜਾ ਕੁਦਰਤੀ ਹੋ ਜੇ…ਚੰਗਾ ਹੈ ਨਹੀਂ ਵੱਡਾ ਪੰਗਾ ਹੈ….ਪੰਗੇ ਵਿੱਚ ਦੰਗਾ ਹੈ….ਜੇ ਕਿਤੇ ਅਪ੍ਰੇਸ਼ਨ ਕਰ ਦਿੱਤਾ …ਨਾ ਜੱਚਾ ਤੇ ਬੱਚਾ…ਕੁੱਝ ਨੀ ਬਚਣਾ….ਸ਼ਰੀਕਾਂ…ਨੇ ਕੋਲ ਖੜ ਕੇ ਹੱਸਣਾ…ਹੁਣ ਕਿਵੇਂ ਬਚਣਾ…?….
ਰੱਬ ਦੀਆਂ ਰੱਬ ਜਾਣੇ…
ਜੇ ਕਿਤੇ ਹੈ….
ਪਰ ਲੱਗਦਾ ਹੈ…ਸੁੱਤਾ ਪਿਆ ਹੈ….!
ਜਾਂ ….ਤਮਾਸ਼ਾ ਦੇਖਦਾ ਹੈ…

ਜਦੋਂ ਫੌਜਾਂ ਘਰ ਆਉਣਗੀਆਂ ਤੇ ਅਗਲੇ ਸਾਲ ਸਰਕਾਰ ਬਣਾਉਣਗੀਆਂ….!

ਕਿਰਤੀਆਂ ਨੇ ਸਿਆਸੀ ਲੋਕਾਂ ਨੂੰ ਪਿੰਡਾਂ ਵੱਲ ਜਾਣ ਤੋਂ ਰੋਕਿਆ ਹੈ…ਪਰ ਕਦ ਤੱਕ…?
ਸ਼ੀਰਨੀ ਵੰਡ ਸਮਾਰੋਹ ਹੋਵੇਗਾ ….।
ਬੁੱਲ੍ਹਾ ਬਹਿ ਕੇ ਰੋਏਗਾ….ਤੇ ਗਾਏਗਾ
ਕਾਫੀ…..
ਹਮ ਨਹੀਂ ਚੰਗੇ ਬੁਰਾ ਨਾਹੀ ਕੋਏ

ਬੁੱਧ ਸਿੰਘ ਨੀਲੋਂ
94643 70823

Previous articleਖੱਸੀ ਕੀਤੇ ਵੈਹੜਕੇ .!
Next articleਗਰੀਬ ਲਿਖ਼ਾਰੀ ਦੀ ਜ਼ਿੰਦਗੀ ਦਾ ਸੱਚ