ਬੇਅਦਬੀ ਕਾਂਡ: ਡੇਰੇ ਦੇ ਕੌਮੀ ਕਮੇਟੀ ਮੈਂਬਰਾਂ ਖ਼ਿਲਾਫ਼ ‘ਲੁੱਕ ਆਊਟ’ ਨੋਟਿਸ ਜਾਰੀ

ਫ਼ਰੀਦਕੋਟ (ਸਮਾਜ ਵੀਕਲੀ) : ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ’ਚ ਘਿਰੇ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਖ਼ਿਲਾਫ਼ ਜ਼ਿਲ੍ਹਾ ਪੁਲੀਸ ਨੇ ‘ਲੁੱਕ ਆਊਟ’ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਕੌਮੀ ਕਮੇਟੀ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਖ਼ਿਲਾਫ਼ ਨੋਟਿਸ ਜਾਰੀ ਕਰਦਿਆਂ ਦੇਸ਼ ਭਰ ਦੇ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਇਹ ਤਿੰਨੋਂ ਵਿਅਕਤੀ ਦੇਸ਼ ’ਚੋਂ ਬਾਹਰ ਭੱਜ ਸਕਦੇ ਹਨ। ਇਹ ਤਿੰਨੋਂ ਡੇਰਾ ਕਮੇਟੀ ਮੈਂਬਰ ਹੁਣ ਤੱਕ ਪੰਜ ਮੁਕੱਦਮਿਆਂ ’ਚ ਭਗੌੜੇ ਐਲਾਨੇ ਜਾ ਚੁੱਕੇ ਹਨ ਪਰ ਇਨ੍ਹਾਂ ਖ਼ਿਲਾਫ਼ ‘ਲੁਕ ਆਊਟ’ ਨੋਟਿਸ ਇਕੱਲਾ ਬੇਅਦਬੀ ਕਾਂਡ ’ਚ ਹੀ ਜਾਰੀ ਕੀਤਾ ਗਿਆ ਹੈ।

ਬੇਅਦਬੀ ਕਾਂਡ ਦੇ ਮਾਮਲੇ ਸੁਲਝਾਉਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਸੰਦੀਪ ਬਰੇਟਾ, ਪਰਦੀਪ ਕਲੇਰ ਅਤੇ ਹਰਸ਼ ਧੂਰੀ ਦੀ ਗ੍ਰਿਫ਼ਤਾਰੀ ਲਈ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਵਿੱਚ ਛਾਪੇ ਮਾਰੇ ਸਨ ਪਰ ਇਹ ਤਿੰਨੋਂ ਵਿਅਕਤੀ ਜਾਂਚ ਟੀਮਾਂ ਦੇ ਹੱਥ ਨਹੀਂ ਲੱਗੇ। ਅਦਾਲਤ ਨੇ ਭਗੌੜੇ ਐਲਾਨੇ ਗਏ ਕਮੇਟੀ ਮੈਂਬਰਾਂ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼ ਵੀ ਦਿੱਤੇ ਸਨ ਪਰ ਜਾਂਚ ਟੀਮ ਨੂੰ ਇਨ੍ਹਾਂ ਦੀ ਜਾਇਦਾਦ ਨਹੀਂ ਮਿਲੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰੀਅਨ ਦੀ ਰਿਹਾਈ ਲਈ ਐਨਸੀਬੀ ਅਧਿਕਾਰੀ ਅਤੇ ਹੋਰਾਂ ਨੇ 25 ਕਰੋੜ ਮੰਗੇ: ਗਵਾਹ
Next articleਪੈਟਰੋਲ ਕੀਮਤਾਂ ’ਤੇ ਵਧ ਰਹੀ ਹੈ ‘ਟੈਕਸ ਡਕੈਤੀ’: ਰਾਹੁਲ