Covid-19 : ਅਮਰੀਕਾ ਪੁਲਿਸ ਨੇ ਸਿੱਖ ਭਾਈਚਾਰੇ ਦੇ ਲੋਕਾਂ ਉਪਰ ਕੀਤੀ ਫੁੱਲਾਂ ਦੀ ਵਰਖਾ

  ਕੈਲੀਫੋਰਨੀਆ(ਸਮਾਜਵੀਕਲੀ) (ਹਰਜਿੰਦਰ ਛਾਬੜਾ) : ਦੁਨੀਆਂ ਵਿੱਚ ਫੈਲੀ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਗਰੀਬਾਂ, ਅਤੇ ਲੋੜਵੰਦਾਂ ਦੀ ਮਦਦ ਲਈ ਵੱਡੇ ਪੱਧਰ ਤੇ ਅੱਗੇ ਆ ਰਹੇ ਹਨ । ਇਸ ਦੀ ਸ਼ਲਾਘਾ ਹਰ ਪਾਸੇ ਕੀਤੀ ਜਾ ਰਹੀ ਹੈ । ਸਿੱਖ ਭਾਈਚਾਰੇ ਵਲੋਂ ਗਰੀਬਾਂ ਨੂੰ ਮੁਫਤ ਭੋਜਨ ਵੰਡਿਆ ਜਾ ਰਿਹਾ ਹੈ । ਇਸ ਲਈ ਅਮਰੀਕਨ ਪੁਲਿਸ ਵੱਲੋਂ ਸਿੱਖਾਂ ਉਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਧੰਨਵਾਦ ਕੀਤਾ ਗਿਆ ਹੈ ।ਦਸ ਦੇਈਏ ਕਿ ਗੁਰਦੁਆਰਾ ਸਾਹਿਬ ਪੁਲਿਸ ਵਲੋਂ ਰੰਗ ਬਰੰਗੇ ਫੁੱਲਾਂ ਦੀ ਕੀਤੀ ਗਈ ਹੈ ।

ਦਸਣਯੋਗ ਹੈ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ । ਇਥੇ 1.56 ਮਿਲੀਅਨ ਲੋਕ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਆਏ ਹਨ ਜਦੋਂ ਕਿ 92 ਹਜਾਰ ਤੋਂ ਵਧੇਰੇ ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ । ਹੁਣ ਜੇਕਰ ਗਲ ਇਕੱਲੇ ਕੈਲੇਫੋਰਨੀਆ ਦੀ ਕਰੀਏ ਤਾਂ ਇਥੇ 81795 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 3334 ਵਿਅਕਤੀਆਂ ਦੀ ਮੌਤ ਹੋ ਗਈ ਹੈ ।
Previous articleਨਿਊਜੀਲੈਂਡ ਸਰਕਾਰ ਨੇ ਐਲਾਨੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ $1 ਮਿਲੀਅਨ ਦੀ ਮੱਦਦ
Next articleਇਟਲੀ ਵਿਚ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਸੇਵਾ ਕਾਰਜ ਸਲਾਂਘਾਯੋਗ-ਪ੍ਰ:ਰਸਪਾਲ ਸਿੰਘ ਸਮਰਾ,ਬੋਬੀ ਅੱਟਵਾਲ